ਭੁਲੱਥ (ਰਜਿੰਦਰ)-ਥਾਣਾ ਭੁਲੱਥ ਦੀ ਪੁਲਸ ਨੇ 9 ਗ੍ਰਾਮ ਗਾਂਜੇ ਸਮੇਤ ਬਿਹਾਰ ਦੇ ਪ੍ਰਵਾਸੀ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਹਰਜਿੰਦਰ ਸਿੰਘ ਨੇ ਦਸਿਆ ਕਿ ਥਾਣਾ ਭੁਲੱਥ ਦੇ ਸਬ ਇੰਸਪੈਕਟਰ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਥਾਣੇ ਤੋਂ ਦਾਣਾ ਮੰਡੀ ਭੁਲੱਥ ਨੂੰ ਜਾ ਰਹੇ ਸਨ।
ਜਦੋਂ ਪੁਲਸ ਪਾਰਟੀ ਦੀ ਸਰਕਾਰੀ ਗੱਡੀ ਦਾਣਾ ਮੰਡੀ ਦੇ ਗੇਟ ਤੋਂ ਹੁੰਦੀ ਹੋਈ ਮੇਤਲਾ-ਰਾਜਪੁਰ ਰੋਡ ’ਤੇ ਪੁੱਜੀ ਤਾਂ ਇਕ ਵਿਅਕਤੀ ਪੁਲਸ ਦੀ ਗੱਡੀ ਨੂੰ ਦੇਖ ਕੇ ਆਪਣੇ ਹੱਥ ਵਿਚ ਫੜੇ ਲਿਫਾਫੇ ਨੂੰ ਸੁੱਟ ਕੇ ਯਕਦਮ ਦਾਣਾ ਮੰਡੀ ਦੇ ਮੇਨ ਗੇਟ ਦੇ ਅੰਦਰ ਵੱਲ ਨੂੰ ਤੇਜ਼ ਕਦਮ ਨਾਲ ਤੁਰਨ ਲੱਗਾ। ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਦੀ ਬਿਨਾਂਹ ’ਤੇ ਕਾਬੂ ਕੀਤਾ।
ਇਹ ਵੀ ਪੜ੍ਹੋ: ਸਚਿਨ ਪਾਇਲਟ ਦਾ ਵੱਡਾ ਦਾਅਵਾ! ਵੱਡੇ ਬਹੁਮਤ ਨਾਲ ਪੰਜਾਬ 'ਚ ਬਣੇਗੀ ਕਾਂਗਰਸ ਦੀ ਸਰਕਾਰ
ਕਾਬੂ ਕੀਤੇ ਵਿਅਕਤੀ ਦਾ ਨਾਂ ਪੁੱਛਿਆ, ਜਿਸ ਨੇ ਆਪਣਾ ਨਾਮ ਦੇਵਨ ਯਾਦਵ ਪੁੱਤਰ ਹਰੀ ਯਾਦਵ ਵਾਸੀ ਰਗਨਾਥਪੁਰ ਥਾਣਾ ਬੜਗਾਮਾ ਜਿਲਾ ਅਰਾਰੀਆ ਸਟੇਟ ਬਿਹਾਰ ਹਾਲ ਵਾਸੀ ਝੁੱਗੀ ਦਾਣਾ ਮੰਡੀ ਭੁਲੱਥ ਦੱਸਿਆ। ਜਿਸ ਪਾਸੋਂ ਸੁੱਟੇ ਹੋਏ ਲਿਫਾਫੇ ਨੂੰ ਚੁਕਵਾ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 9 ਗ੍ਰਾਮ ਗਾਂਜਾ ਬਰਾਮਦ ਹੋਇਆ। ਜਿਸ ਉਪਰੰਤ ਉਕਤ ਵਿਅਕਤੀ ਦੇ ਖ਼ਿਲਾਫ਼ ਥਾਣਾ ਭਲੱਥ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਕੇ ਦੋ ਨੌਜਵਾਨਾਂ 'ਤੇ ਚਲਾਈਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਖ-ਵੱਖ ਸੜਕ ਹਾਦਸਿਆਂ ਕਾਰਨ 2 ਵਿਅਕਤੀ ਹੋਏ ਜ਼ਖ਼ਮੀ
NEXT STORY