ਜਲੰਧਰ (ਵੈੱਬ ਡੈਸਕ)- ਜਲੰਧਰ-ਫਗਵਾੜਾ ਹਾਈਵੇਅ 'ਤੇ ਸਥਿਤ 'ਬਾਠ ਕਾਸਟਲ' 'ਚ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦੀ ਅੱਜ ਅੰਤਿਮ ਅਰਦਾਸ ਕਰਵਾਈ ਗਈ, ਜਿੱਥੇ ਰਿਸ਼ਤੇਦਾਰਾਂ ਦੇ ਨਾਲ-ਨਾਲ ਕਈ ਪੰਜਾਬੀ ਕਲਾਕਾਰਾਂ ਤੇ ਸਿਆਸਤਦਾਨਾਂ ਨੇ ਵੀ ਸ਼ਿਰਕਤ ਕੀਤੀ। ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਦਿਵਿਤ ਅਤੇ ਉਸ ਦੇ ਦੋਸਤ ਆਰਵ ਤਲਵਾੜ ਦੀ ਮੌਤ ਨਾਲ 2 ਪਰਿਵਾਰਾਂ ਦੇ ਚਿਰਾਗ ਬੁਝ ਗਏ ਹਨ ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਵੀ ਗਮ 'ਚ ਡੁੱਬੇ ਹੋਏ ਹਨ।

ਨਿੱਕੀ ਉਮਰੇ ਬੱਚਿਆਂ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ਼ ਹੁੰਦੈ: ਇੰਦਰਜੀਤ ਨਿੱਕੂ
ਇਸ ਮੌਕੇ ਉਨ੍ਹਾਂ ਦੀ ਅੰਤਿਮ ਅਰਦਾਸ 'ਚ ਪਹੁੰਚੇ ਇੰਦਰਜੀਤ ਨਿੱਕੂ ਨੇ ਕਿਹਾ ਕਿ ਇੰਨੀ ਨਿੱਕੀ ਉਮਰੇ ਬੱਚਿਆਂ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ਼ ਹੁੰਦਾ ਹੈ। ਇਸ ਸਮੇਂ ਇਨਸਾਨ ਸੋਚਦਾ ਹੈ ਕਿ ਆਖ਼ਿਰ ਇਸ ਨਿੱਕੀ ਜਿਹੀ ਜਾਨ ਨੇ ਕੀ ਗਲਤੀ ਕੀਤੀ ਸੀ ਕਿ ਉਸ ਨੂੰ ਉਸ ਦੇ ਪਰਿਵਾਰ ਕੋਲੋਂ ਹੀ ਖੋਹ ਲਿਆ ਗਿਆ ਹੈ। ਦਿਵਿਤ ਦੀ ਉਮਰ ਬਹੁਤ ਛੋਟੀ ਸੀ, ਉਹ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ ਤੇ ਉਸ ਨੇ ਅਜੇ ਬਹੁਤ ਕੁਝ ਕਰਨਾ ਸੀ ਪਰ ਉਸ ਦਾ ਇਸ ਤਰ੍ਹਾਂ ਚਲੇ ਜਾਣਾ ਨਾ ਸਹਿ ਹੋਣ ਵਾਲਾ ਦੁੱਖ਼ ਹੈ।

ਇਹ ਵੀ ਪੜ੍ਹੋ: Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ ਨੂੰ ਤੋਰਨ ਤੋਂ ਵੱਡਾ ਕੋਈ ਦੁੱਖ਼ ਨਹੀਂ
ਪਰਮਾਤਮਾ ਦਿਨੇਸ਼ ਔਲਕ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ: ਮਨਕੀਰਤ ਔਲਖ
ਦਿਵਿਤ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ ਨੇ ਵੀ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਦਿਨੇਸ਼ ਔਲਕ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਹੋਰ ਅੱਜ ਕਹਿਣ ਨੂੰ ਕੁਝ ਵੀ ਦਿਲ ਨਹੀਂ ਕਰ ਰਿਹਾ। ਮੇਰਾ ਦਿਨੇਸ਼ ਔਲਕ ਨਾਲ ਬੇਹੱਦ ਵਧੀਆ ਰਿਸ਼ਤਾ ਹੈ। ਮੇਰਾ 2017 ਵਿਚ ਅੱਜ ਤੋਂ 9 ਸਾਲ ਪਹਿਲਾਂ ਇਕ ਸ਼ੋਅ ਸੀ, ਜਿਸ ਵਿਚ ਦਿਨੇਸ਼ ਔਲਕ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਆਏ ਸਨ। ਸ਼ੋਅ ਦੌਰਾਨ ਦਿਵਿਤ ਨਾਲ ਦਿਨੇਸ਼ ਔਲਕ ਨੇ ਮਿਲਵਾਇਆ ਸੀ ਅਤੇ ਦਿਵਿਤ ਨੇ ਉਸ ਮੌਕੇ ਮੈਨੂੰ ਕਿਹਾ ਸੀ ਕਿ ਚਾਚੂ ਮੇਰੇ ਲਈ ਆਪਣਾ 'ਬਦਨਾਮ' ਗਾਣਾ ਸੁਣਾਓ। ਦਿਵਿਤ ਇਕ ਹੌਣਹਾਰ ਬੱਚਾ ਸੀ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ ਲੱਗਣ ਕਾਰਨ ਮੌਤ
ਸਿਰਫ਼ ਦਿਵਿਤ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੀ ਪੰਜਾਬੀ ਇੰਡਸਟਰੀ ਨੂੰ ਦਿਵਿਤ ਦੀ ਮੌਤ ਦਾ ਬਹੁਤ ਦੁੱਖ਼: ਬੀ. ਐੱਨ. ਸ਼ਰਮਾ
ਪੰਜਾਬੀ ਅਦਾਕਾਰ ਬੀ. ਐੱਨ. ਸ਼ਰਮਾ ਨੇ ਕਿਹਾ ਕਿ ਸਿਰਫ਼ ਦਿਵਿਤ ਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਪੂਰੀ ਪੰਜਾਬੀ ਇੰਡਸਟਰੀ ਨੂੰ ਦਿਵਿਤ ਦੀ ਮੌਤ ਦਾ ਬਹੁਤ ਦੁੱਖ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਜਵਾਨ ਪੁੱਤ ਚਲਾ ਜਾਵੇ ਤਾਂ ਉਸ ਨੂੰ 'ਹੌਂਸਲਾ ਰੱਖ' ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਇਹ ਗੱਲ ਆਪਣੇ ਬਾਰੇ ਸੋਚ ਕੇ ਵੇਖੋ, ਕੋਈ ਇਸ ਮੌਕੇ ਹੌਸਲਾ ਕਿਵੇਂ ਰੱਖ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਕਿਸੇ ਦੀ ਜਾਨ ਜਾਣ ਤੋਂ ਬਾਅਦ ਮੁਆਵਜ਼ੇ ਦੇਣ ਨਾਲੋਂ ਚੰਗਾ ਹੈ ਕਿ ਪਹਿਲਾਂ ਹੀ ਅਜਿਹੀਆਂ ਗਲਤੀਆਂ ਸੁਧਾਰੀਆਂ ਜਾਣ, ਜਿਨ੍ਹਾਂ ਕਾਰਨ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼ ਤੋਂ ਪੈ ਸਕਦੇ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚੋਂ 3 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਗਿਆ ਡਿਪੋਰਟ, ਅੰਮ੍ਰਿਤਸਰ 'ਚ ਹੋਈ ਵੱਡੀ ਕਾਰਵਾਈ
NEXT STORY