ਜਲੰਧਰ (ਪੁਨੀਤ)–ਪਾਵਰਕਾਮ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਫੀਡਰਾਂ ਦੇ ਲੋਡ ਸ਼ਿਫ਼ਟ ਕਰਵਾਉਣ ਲਈ ਨਵੇਂ ਫੀਡਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਕਿ ਖ਼ਪਤਕਾਰਾਂ ਨੂੰ ਰਾਹਤ ਮਿਲ ਸਕੇ। ਇਸੇ ਸਿਲਸਿਲੇ ਵਿਚ ਸਿਸਟਮ ਅਪਡੇਟ ਕਰਦੇ ਹੋਏ ਮਕਸੂਦਾਂ ਸਬ-ਸਟੇਸ਼ਨ ਵੱਲੋਂ 11 ਕੇ. ਵੀ. ਨਾਗਰਾ ਫੀਡਰ ਸ਼ੁਰੂ ਕਰਵਾਇਆ ਗਿਆ ਹੈ। ਇਸ ਦਾ ਸ਼ੁੱਭਆਰੰਭ ਬੀਤੇ ਦਿਨ ਸਰਕਲ ਹੈੱਡ ਇੰਜੀ. ਗੁਲਸ਼ਨ ਚੁਟਾਨੀ ਨੇ ਕੀਤਾ, ਜਦਕਿ ਵੈਸਟ ਦੇ ਐਕਸੀਅਨ ਸੰਨੀ ਭਾਂਗਰਾ ਸਮੇਤ ਕਈ ਅਧਿਕਾਰੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਸਾਵਧਾਨ! ਜ਼ਰਾ ਬਚ ਕੇ ਫਾਸਟ ਫੂਡ ਤੋਂ, ਸਿਹਤ ਮਹਿਕਮੇ ਨੇ ਐਡਵਾਈਜ਼ਰੀ ਕਰ 'ਤੀ ਜਾਰੀ
11 ਕੇ. ਵੀ. ਬਸਤੀ ਦਾਨਿਸ਼ਮੰਦਾਂ ਫੀਡਰ ’ਤੇ ਵਧ ਰਹੇ ਲੋਡ ਨੂੰ ਮੱਦੇਨਜ਼ਰ ਰੱਖਦੇ ਹੋਏ ਨਵਾਂ ਨਾਗਰਾ ਫੀਡਰ ਸਥਾਪਤ ਕਰਵਾਇਆ ਗਿਆ ਹੈ, ਉਥੇ ਹੀ ਦਾਨਿਸ਼ਮੰਦਾਂ ਫੀਡਰ ਦਾ ਲਗਭਗ 2800 ਕੇ. ਵੀ. ਏ. ਦਾ ਲੋਡ ਨਵੇਂ ਫੀਡਰ ’ਤੇ ਪਾ ਦਿੱਤਾ ਗਿਆ ਹੈ, ਜਿਸ ਨਾਲ ਦਾਨਿਸ਼ਮੰਦਾਂ ਫੀਡਰ ਡੀ-ਲੋਡ ਹੋ ਚੁੱਕਾ ਹੈ ਅਤੇ ਉਕਤ ਫੀਡਰ ਦੇ ਖ਼ਪਤਕਾਰਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਖ਼ੁਦ ਹੀ ਹੱਲ ਹੋ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗ ਗਈ ਇਹ ਸਖ਼ਤ ਪਾਬੰਦੀ, ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ...
ਇੰਜੀ. ਚੁਟਾਨੀ ਨੇ ਕਿਹਾ ਕਿ ਨਵਾਂ ਫੀਡਰ ਸਥਾਪਤ ਹੋਣ ਨਾਲ ਦੋਵਾਂ ਫੀਡਰਾਂ ਦੀ ਸਪਲਾਈ ਸੰਤੁਲਿਤ ਹੋ ਜਾਵੇਗੀ ਅਤੇ ਖ਼ਪਤਕਾਰਾਂ ਨੂੰ ਬਿਹਤਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮਿਲ ਸਕੇਗੀ। ਇਸ ਨਾਲ ਫਾਲਟ ਦੇ ਕੇਸ ਘੱਟ ਹੋਣਗੇ ਅਤੇ ਨਵੇਂ ਕੁਨੈਕਸ਼ਨ ਜਾਰੀ ਕਰਨ ਦਾ ਕੰਮ ਆਸਾਨੀ ਨਾਲ ਹੋ ਸਕੇਗਾ।
ਇਸ ਮੌਕੇ ਐੱਸ. ਡੀ. ਓ. ਮਕਸੂਦਾਂ ਪ੍ਰਦੀਪ ਸੈਣੀ, ਐੱਸ. ਡੀ. ਓ. ਮਾਈ ਹੀਰਾਂ ਗੇਟ ਇੰਜੀ. ਕਮਲਪ੍ਰੀਤ ਸਿੰਘ, ਐੱਸ. ਡੀ. ਓ. ਪਟੇਲ ਚੌਂਕ ਇੰਜੀ. ਨਵੀਨ ਕੁਮਾਰ, ਐੱਸ. ਡੀ. ਓ. ਕਮਰਸ਼ੀਅਲ ਇੰਜੀ. ਫਿਜਾ ਸਿੰਘ ਮੁਲਤਾਨੀ ਸਮੇਤ ਕਈ ਅਧਿਕਾਰੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਪੂਰਥਲਾ ਮਾਡਰਨ ਜੇਲ੍ਹ ’ਚੋਂ ਨਸ਼ੀਲੇ ਪਦਾਰਥ, ਮੋਬਾਇਲ ਫੋਨ ਤੇ ਬੈਟਰੀਆਂ ਬਰਾਮਦ
NEXT STORY