ਬੇਗੋਵਾਲ (ਰਜਿੰਦਰ)— ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਸਮੇਂ ਰਸਤੇ 'ਚ ਭੁੱਖ ਅਤੇ ਪਿਆਸ ਨਾਲ ਦਮ ਤੋੜ ਗਏ ਬੇਗੋਵਾਲ ਨਿਵਾਸੀ ਨੌਜਵਾਨ ਦਵਿੰਦਰ ਇੰਦਰਪਾਲ ਸਿੰਘ ਦੇ ਮਾਪਿਆਂ ਨਾਲ ਬੀਤੇ ਦਿਨ ਪੁਲਸ ਤੇ ਪ੍ਰਸ਼ਾਸਨ ਵੱਲੋਂ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸਬ ਡਿਵੀਜ਼ਨ ਭੁਲੱਥ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਸੰਧੂ ਅਤੇ ਤਹਿਸਲੀਦਾਰ ਭੁਲੱਥ ਤਰਸੇਮ ਸਿੰਘ ਬੇਗੋਵਾਲ ਦੀ ਕਪਿਲ ਕਾਲੋਨੀ 'ਚ ਮ੍ਰਿਤਕ ਨੌਜਵਾਨ ਦੇ ਘਰ ਪੁੱਜੇ, ਜਿੱਥੇ ਡੀ. ਐੱਸ. ਪੀ. ਅਤੇ ਤਹਿਸੀਲਦਾਰ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਦਦ ਦੀ ਪੇਸ਼ਕਸ਼ ਕੀਤੀ ਗਈ।

ਗੱਲਬਾਤ ਕਰਦਿਆਂ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਕਪੂਰਥਲਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜੇਕਰ ਤੁਸੀਂ ਪੁਲਸ ਕਾਰਵਾਈ ਤੋਂ ਇਲਾਵਾ ਮ੍ਰਿਤਕ ਲੜਕੇ ਦੀ ਲਾਸ਼ ਨੂੰ ਭਾਰਤ ਲਿਆਉਣਾ ਚਾਹੁੰਦੇ ਹੋ ਤਾਂ ਜ਼ਿਲਾ ਪੁਲਸ ਪ੍ਰਸ਼ਾਸਨ ਤੁਹਾਡੇ ਨਾਲ ਖੜ੍ਹਾ ਹੈ। ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਲੋੜ ਮੁਤਾਬਕ ਆਪ ਹੀ ਸੰਪਰਕ ਕਰ ਲਵਾਂਗੇ।
3 ਮਹੀਨਿਆਂ ਦੀ ਤਨਖਾਹ ਨਾ ਮਿਲਣ 'ਤੇ ਭੜਕੇ ਸਫਾਈ ਕਰਮਚਾਰੀ
NEXT STORY