ਹੁਸ਼ਿਆਰਪੁਰ (ਅਸ਼ਵਨੀ) - ਐੱਸ. ਐੱਸ. ਪੀ. ਸ਼੍ਰੀ ਜੇ. ਏਲੀਚੇਲਿਅਨ ਨੇ ਸ਼ਾਮ ਜਗ ਬਾਣੀ ਨੂੰ ਦੱਸਿਆ ਕਿ ਪੁਲਸ ਨੇ ਠੱਗੀ ਮਾਰਨ ਵਾਲੀ ਇਕ ਕੰਪਨੀ ਦੇ 3 ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੇਸ ਅਭਿਸ਼ੇਕ ਪੁੱਤਰ ਰਾਜ ਕੁਮਾਰ, ਸੌਰਭ ਪੁੱਤਰ ਬਲਵੰਤ ਤੇ ਸਾਹਿਲ ਪੁੱਤਰ ਰਣਧੀਰ ਤਿੰਨੋਂ ਵਾਸੀ ਹਰਿਆਣਾ ਸਟੇਟ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਕੇਸ ਸੰਨੀ ਡੋਗਰਾ, ਲਵ ਕਸ਼ਅਪ ਤੇ ਮਨਜੀਤ ਖਾਸਾ ਨਾਮਕ 3 ਮੁਲਾਜ਼ਮਾਂ ਦੇ ਵਿਰੁੱਧ ਠੱਗੀ, ਬੰਦੀ ਬਣਾਉਣ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਹੋਰ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਸ ਪਾਰਟੀਆਂ ਛਾਪੇਮਾਰੀ ਕਰ ਰਹੀ ਹੈ।
ਚੋਰਾਂ ਨੇ ਪ੍ਰਵਾਸੀ ਭਾਰਤੀ ਦੇ ਘਰ ਨੂੰ ਬਣਿਆ ਨਿਸ਼ਾਨਾ
NEXT STORY