ਬਟਾਲਾ (ਸਾਹਿਲ)- ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 6 ਲੱਖ 52 ਹਜ਼ਾਰ ਠੱਗਣ ਵਾਲੀ ਔਰਤ ਖਿਲਾਫ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਘੱਸ ਨੇ ਦੱਸਿਆ ਹੈ ਕਿ ਟਰੈਵਲ ਏਜੰਟ ਕੁਲਜੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਮੱਧੋਵਾਲ ਨੇ ਉਸ ਨੂੰ ਵਿਦੇਸ਼ ਪੁਰਤਗਾਲ ਵਰਕ ਪਰਮਿਟ ਵੀਜ਼ੇ ’ਤੇ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 6 ਲੱਖ 52 ਹਜ਼ਾਰ ਰੁਪਏ ਠੱਗੇ ਹਨ ਅਤੇ ਅਜਿਹਾ ਕਰਕੇ ਉਕਤ ਔਰਤ ਨੇ ਉਸ ਨਾਲ ਧੋਖਾਧੜੀ ਕੀਤੀ ਹੈ।
ਇਹ ਵੀ ਪੜ੍ਹੋ- ਅਦਾਲਤ 'ਚ ਚੱਲ ਰਿਹਾ ਸੀ ਤਲਾਕ ਦਾ ਕੇਸ, ਪਤੀ ਨੇ ਸ਼ਰੇਆਮ ਪਤਨੀ ਨੂੰ ਰਸਤੇ 'ਚ ਘੇਰ ਕਰ 'ਤਾ ਸ਼ਰਮਨਾਕ ਕਾਰਾ
ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਦੀ ਡੀ.ਐੱਸ.ਪੀ.ਡੀ ਬਲਜਿੰਦਰ ਸਿੰਘ ਵਲੋਂ ਜਾਂਚ ਕੀਤੇ ਜਾਣ ਦੇ ਬਾਅਦ ਡੀ.ਐੱਸ.ਪੀ ਰਾਜੇਸ਼ ਕੱਕੜ ਨੇ ਕਾਰਵਾਈ ਕਰਦਿਆਂ ਥਾਣਾ ਰੰਗੜ ਨੰਗਲ ਵਿਖੇ ਧਾਰਾ 420 ਆਈ.ਪੀ.ਸੀ ਤਹਿਤ, 13 ਪੰਜਾਬ ਪ੍ਰੀਵੈਂਸ਼ਨ ਆਫ ਹਿਓਮਨ ਸਮਗਿਗ ਐਕਟ 2012 ਤਹਿਤ ਉਕਤ ਔਰਤ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸੇਫ਼ ਸਕੂਲ ਵਾਹਨ ਪਾਲਿਸੀ ਦੇ ਮੱਦੇਨਜ਼ਰ DC ਸਾਰੰਗਲ ਨੇ ਸਖ਼ਤ ਹੁਕਮ ਕੀਤੇ ਜਾਰੀ, ਦੱਸੀਆਂ ਇਹ ਜ਼ਰੂਰੀ ਗੱਲਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤਾਂ 'ਚ ਲੱਗੀ ਭਿਆਨਕ ਅੱਗ ਨਾਲ ਕਿਸਾਨਾਂ ਦੀ ਖੜੀ ਕਣਕ ਤੇ ਨਾੜ ਸੜਕੇ ਸੁਆਹ
NEXT STORY