ਗੋਰਾਇਆ (ਮੁਨੀਸ਼)-ਥ੍ਰੀ-ਵ੍ਹੀਲਰ ਚਾਲਕ ਨੂੰ ਨੀਂਦ ਆਉਣ ਕਾਰਨ ਗੋਰਾਇਆ ’ਚ ਹਾਈਵੇਅ ’ਤੇ ਹਾਦਸਾ ਵਾਪਰਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਐੱਮ. ਡੀ. ਟੀ. ਡਿਵਾਈਸ ਤੋਂ ਮਿਲੀ ਸੂਚਨਾ ਮੁਤਾਬਕ ਹਾਦਸੇ ਵਾਲੀ ਥਾਂ ’ਤੇ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਇਕ ਬਲੇਨੋ ਕਾਰ ਕਾਫ਼ੀ ਨੁਕਸਾਨੀ ਹਾਲਤ ’ਚ ਸੀ ਅਤੇ ਇਕ ਜੀਪ ਦਾ ਵੀ ਥੋੜ੍ਹਾ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਇਕ ਥ੍ਰੀ-ਵ੍ਹੀਲਰ ਵੀ ਨੁਕਸਾਨਿਆ ਹੋਇਆ ਸੀ। ਤਿੰਨੋਂ ਵਾਹਨ ਸੜਕ ’ਤੇ ਖੜ੍ਹੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ED ਦੀ ਰੇਡ! MLA ਅਮਨਦੀਪ ਕੌਰ ਦੇ ਨਾਨਕੇ ਪਿੰਡ ਲਿਬੜਾ 'ਚ ਪਹੁੰਚੀਆਂ ਟੀਮਾਂ
ਇਨ੍ਹਾਂ ’ਚੋਂ ਥ੍ਰੀ-ਵ੍ਹੀਲਰ ਚਾਲਕ ਜ਼ਖਮੀ ਸੀ, ਜਿਸ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦੇ ਕੇ ਐੱਸ. ਐੱਸ. ਐੱਫ. ਦੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਅਤੇ ਥ੍ਰੀ-ਵ੍ਹੀਲਰ ਚਾਲਕ ਦੇ ਦੱਸਣ ਮੁਤਾਬਕ, ਥ੍ਰੀ-ਵੀਲਰ ਚਾਲਕ ਨੂੰ ਨੀਂਦ ਆਉਣ ਕਾਰਨ ਉਸ ਦਾ ਵਾਹਨ ਸੜਕ ’ਤੇ ਖੜ੍ਹੀ ਬਲੇਨੋ ਕਾਰ ਅਤੇ ਜੀਪ ਨਾਲ ਪਿਛੋ ਜਾ ਟਕਰਾਇਆ, ਜਿਸ ਕਾਰਨ ਬਲੇਨੋ ਕਾਰ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਅਤੇ ਥ੍ਰੀ-ਵੀਲਰ ਵੀ ਕਾਫ਼ੀ ਨੁਕਸਾਨਿਆ ਗਿਆ। ਐੱਸ. ਐੱਸ. ਐੱਫ਼. ਟੀਮ ਵੱਲੋਂ ਤਿੰਨੋਂ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾਇਆ ਗਿਆ। ਇਸ ਤੋਂ ਬਾਅਦ ਤਿੰਨੋਂ ਪਾਰਟੀਆਂ ਨੇ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰ ਲਿਆ। ਇਸ ਮੌਕੇ ਈ. ਆਰ. ਵੀ. 112 ਗੁਰਾਇਆ ਦੀ ਟੀਮ ਵੀ ਮੌਜੂਦ ਸੀ।
ਇਹ ਵੀ ਪੜ੍ਹੋ: ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਿਕਟ ਚੈਕਿੰਗ ਮੁਹਿੰਮ ਤਹਿਤ ਅਕਤੂਬਰ 'ਚ 30,466 ਯਾਤਰੀਆਂ ਤੋਂ ਵਸੂਲਿਆ 2.50 ਕਰੋੜ ਜੁਰਮਾਨਾ
NEXT STORY