ਭੋਗਪੁਰ (ਸੂਰੀ)- ਬਲਾਕ ਭੋਗਪੁਰ ਅਤੇ ਥਾਣਾ ਆਦਮਪੁਰ ਦੇ ਪਿੰਡ ਦਾਰਾਵਾਂ ਵਿਚ ਬੀਤੀ ਰਾਤ ਚੋਰ ਗਿਰੋਹ ਵੱਲੋਂ ਚਾਰ ਘਰਾਂ 'ਤੇ ਧਾਵਾ ਬੋਲਦਿਆਂ ਦੋ ਮੋਟਰਸਾਈਕਲ, ਸੋਨਾ ਅਤੇ ਲੱਖਾਂ ਦੀ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ। ਚੋਰਾਂ ਵੱਲੋਂ ਤਿੰਨ ਘਰਾਂ ਦੀਆਂ ਪਿਛਲੇ ਪਾਸੇ ਲਗੀਆਂ ਗਰਿਲਾਂ ਉਖਾੜ ਕੇ ਅਤੇ ਇਕ ਘਰ ਦੀ ਦੀਵਾਰ ਟਪ ਕੇ ਚੋਰੀ ਦੀਆਂ ਵਾਰਦਾਤਾਂ ਨੂ ਅੰਜਾਮ ਦਿੱਤਾ। ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਦਿੰਦਿਆਂ ਦਰਾਵਾਂ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਅੰਦਰ ਉਸ ਦੇ ਦੋ ਮੋਟਰਸਾਈਕਲ ਜਿਨ੍ਹਾਂ ਵਿੱਚ ਇਕ ਪਲੈਟੀਨਾ ਮਾਰਕਾ ਅਤੇ ਇਕ ਹੀਰੋ ਹਾਂਡਾ ਸੀ ਡੀ 100 ਮਾਰਕਾ ਮੋਟਰਸਾਈਕਲ ਵਿਹੜੇ ਵਿੱਚ ਖੜ੍ਹੇ ਕੀਤੇ ਸਨ। ਇਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਦੀ ਚਾਬੀ ਲਾਕ ਵਿਚ ਲੱਗੀ ਹੋਈ ਸੀ ਜਦਕਿ ਦੂਜਾ ਮੋਟਰਸਾਈਕਲ ਲਾਕ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਰਾਜ ਸਭਾ ’ਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਰਹਾਂਗਾ ਦੂਰ
ਚੋਰਾਂ ਵੱਲੋਂ ਘਰ ਦੀ ਦੀਵਾਰ ਟੱਪ ਕੇ ਅੰਦਰੋਂ ਗੇਟ ਖੋਲ੍ਹ ਕੇ ਦੋਨੋਂ ਮੋਟਰਸਾਈਕਲ ਚੋਰੀ ਕਰ ਲਏ ਗਏ। ਚੋਰਾਂ ਵੱਲੋਂ ਭੁਪਿੰਦਰ ਸਿੰਘ ਢਿੱਲੋਂ ਦੇ ਘਰ ਦੀ ਪਿਛਲੀ ਗਰਿਲ ਉਖਾੜ ਕੇ ਉਸ ਦੇ ਘਰੋਂ ਨਕਦੀ ਅਤੇ ਸੋਨਾ ਚੋਰੀ ਕਰ ਲਿਆ ਗਿਆ। ਪਿੰਡ ਦੇ ਸਾਬਕਾ ਫੋਜੀ ਇਕਬਾਲ ਸਿੰਘ ਬਾਲਾ ਦੇ ਘਰ ਦੀ ਵੀ ਪਿਛਲੀ ਗਰਿਲ ਉਖਾੜ ਕੇ ਚੋਰਾਂ ਵੱਲੋਂ ਘਰ ਦੇ ਇਕ ਕਮਰੇ ਵਿਚ ਪਈ ਅਲਮਾਰੀ ਨੂੰ ਖੋਲ੍ਹ ਕੇ ਉਸ ਵਿਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ ਗਏ। ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਦੇ ਘਰ ਦੀ ਵੀ ਪਿਛਲੀ ਗਰਿਲ ਉਖਾੜ ਕੇ ਚੋਰ ਕਮਰੇ ਵਿੱਚ ਦਾਖ਼ਲ ਹੋਏ ਅਤੇ ਇਸ ਅਲਮਾਰੀ ਵਿੱਚ ਰੱਖੇ ਗਏ ਸੋਨੇ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ ਕੀਤਾ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਹੀ ਰਾਤ ਵਿੱਚ ਚਾਰ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਜਾਣ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦੇ ਨਾਲ ਨਾਲ ਪੁਲਸ ਖ਼ਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਥਾਣਾ ਆਦਮਪੁਰ ਦੇ ਇੰਚਾਰਜ ਬਲਵਿੰਦਰ ਸਿੰਘ ਜੋੜਾ ਨੇ ਦਸਿਆ ਹੈ ਕਿ ਪਿੰਡ ਦਰਾਵਾਂ ਵਿਚ ਚੋਰ ਗਿਰੋਹ ਵੱਲੋਂ ਚਾਰ ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਫਿਲੌਰ ਦੇ ਪਿੰਡ 'ਚ SSP ਸਵਪਨ ਸ਼ਰਮਾ ਨੇ ਪੁਲਸ ਟੀਮ ਨਾਲ ਮਾਰਿਆ ਛਾਪਾ, ਨਸ਼ਾ ਵੇਚਣ ਵਾਲਿਆਂ ਨੂੰ ਪਈਆਂ ਭਾਜੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜੈਸ਼ੰਕਰ ਮੰਦਿਰ ’ਚੋਂ ਸੋਨੇ-ਚਾਂਦੀ ਦੇ ਗਹਿਣਿਆਂ ਸਣੇ 10 ਕਿਲੋ ਵਾਲਾ ਪਿੱਤਲ ਦਾ ਸ਼ੇਸ਼ਨਾਗ ਚੋਰੀ
NEXT STORY