ਜਲੰਧਰ, (ਜ. ਬ. )— ਟ੍ਰੈਫਿਕ ਪੁਲਸ ਵਲੋਂ ਬਾਬਾ ਸੋਢਲ ਮੇਲੇ ਦੀ ਤਿਆਰੀ ਮੁਕੰਮਲ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਨੇ ਮੇਲੇ ਲਈ ਰੂਟ ਪਲਾਨ ਤਿਆਰ ਕਰ ਕੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ ਜਿਸ ਵਿਚ ਬਾਬਾ ਸੋਢਲ ਦੇ ਆਸ-ਪਾਸ ਦੇ ਇਲਾਕਿਆਂ ਵਿਚ 10 ਸਟਾਪੇਜ ਪੁਆਇੰਟਸ ਬਣਾਏ ਗਏ ਹਨ, ਜਦਕਿ ਅਲੱਗ-ਅਲੱਗ 6 ਜਗ੍ਹਾ ’ਤੇ ਸ਼ਰਧਾਲੂਆਂ ਅਤੇ ਵੀ. ਆਈ. ਪੀ. ਲੋਕਾਂ ਲਈ ਪਾਰਕਿੰਗ ਦੀ ਸੁਵਿਧਾ ਦਿੱਤੀ ਗਈ ਹੈ।
ਪੁਲਸ ਨੇ ਮੇਲੇ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਕਈ ਰਸਤੇ ਵੀ ਡਾਈਵਰਟ ਕੀਤੇ ਹਨ। ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਦੱਸਿਆ ਕਿ ਬੱਤਰਾ ਜਨਰਲ ਸਟੋਰ ਦੇ ਸਾਹਮਣੇ ਅਤੇ ਪ੍ਰਕਾਸ਼ ਆਈਸਕ੍ਰੀਮ ਨਜ਼ਦੀਕ ਗਾਜੀ ਗੁੱਲਾ ਸਾਈਡ, ਲੀਡਰ ਫੈਕਟਰੀ ਨਜ਼ਦੀਕ ਪੰਜਾਬੀ ਢਾਬਾ, ਸਿਟੀ ਹਾਰਟਸ ਰੈਸਟੋਰੈਂਟ ਸਾਹਮਣੇ, ਸੋਢਲ ਰੋਡ ਚੌਕ ਨਜ਼ਦੀਕ ਟ੍ਰੈਫਿਕ ਲਾਈਟਸ, ਸਬਜ਼ੀ ਮੰਡੀ ਰੋਡ, ਐੱਲ. ਆਰ.ਦੋਆਬਾ ਸੀਨੀਅਰ ਸੈਕੰਡਰੀ ਸਕੂਲ ਅਤੇ ਜੇ.ਐੱਮ. ਪੀ. ਫੈਕਟਰੀ ਕੋਲ ਬੈਰੀਗੇਟ ਲਾ ਕੇ ਸਟਾਪੇਜ ਪੁਆਇੰਟ ਬਣਾਏ ਗਏ ਹਨ, ਜਿਥੋਂ ਕੋਈ ਵੀ ਵਾਹਨ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਇਨ੍ਹਾਂ ਜਗ੍ਹਾ ’ਤੇ ਸਿਰਫ ਅਧਿਕਾਰੀਆਂ ਅਤੇ ਵੀ. ਆਈ. ਪੀ. ਦੇ ਲਈ ਡੀ. ਏਰੀਆ ਨਜ਼ਦੀਕ ਆਈ. ਸੀ. ਆਈ. ਸੀ. ਆਈ. ਬੈਂਕ ਸੋਢਲ ਰੋਡ ਤੱਕ ਜਾਣ ਦੀ ਸੁਵਿਧਾ ਹੈ।
ਟ੍ਰੈਫਿਕ ਪੁਲਸ ਨੇ ਪਾਰਕਿੰਗ ਦੀ ਸੁਵਿਧਾ ਦਿੰਦੇ ਹੋਏ ਲੱਭੂ ਰਾਮ ਦੋਆਬਾ ਸਕੂਲ, ਮਿੰਨੀ ਸਬਜ਼ੀ ਮੰਡੀ, ਐੱਸ. ਡੀ. ਸਕੂਲ ਅਤੇ ਗ੍ਰੇਨ ਮਾਰਕੀਟ ਨਜ਼ਦੀਕ ਪ੍ਰਕਾਸ਼ ਆਈਸਕ੍ਰੀਮ ਦੇ ਪਾਰਕਿੰਗ ਸਥਲ ਤਿਆਰ ਕੀਤੇ ਹਨ। ਟ੍ਰੈਫਿਕ ਪੁਲਸ ਨੇ ਪਠਾਨਕੋਟ ਚੌਕ ਤੋਂ ਕਿਸ਼ਨਪੁਰਾ ਚੌਕ, ਦੋਆਬਾ ਚੌਕ, ਟਾਂਡਾ ਅੱਡਾ ਚੌਕ, ਹੁਸ਼ਿਆਰਪੁਰ ਅੱਡਾ ਚੌਕ ਤੋਂ ਚੰਦਨ ਨਗਰ, ਨਿਊ ਸਬਜ਼ੀ ਮੰਡੀ, ਪਟੇਲ ਚੌਕ, ਰਾਮ ਨਗਰ ਫਾਟਕ, ਕਪੂਰਥਲਾ ਚੌਕ ਅਤੇ ਫਿਰ ਵਰਕਸ਼ਾਪ ਚੌਕ ਤੋਂ ਟ੍ਰੈਫਿਕ ਡਾਈਵਰਟ ਕੀਤਾ ਹੈ। ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਾਰੇ ਪੁਆਇੰਟਸ ’ਤੇ ਟ੍ਰੈਫਿਕ ਪੁਲਸ ਦਿਨ ਰਾਤ ਤਾਇਨਾਤ ਰਹੇਗੀ। ਜੇਕਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਲਈ ਟ੍ਰੈਫਿਕ ਪੁਲਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਹਿਰੀਲੀ ਚੀਜ਼ ਨਿਗਲ ਵਿਅਕਤੀ ਨੇ ਕੀਤੀ ਖੁਦਕੁਸ਼ੀ ਦੀ ਕੌਸ਼ਿਸ਼
NEXT STORY