Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 13, 2026

    12:22:52 AM

  • firing at the house of diljit dosanjh close associate

    ਦਲਜੀਤ ਦੋਸਾਂਝ ਦੇ ਕਰੀਬੀ ਸਾਥੀ ਦੇ ਘਰ ਫਾਇਰਿੰਗ! ਇਸ...

  • gt vs srh ipl 2026

    ਗੁਜਰਾਤ ਦੀ ਧਮਾਕੇਦਾਰ ਜਿੱਤ, ਹੈਦਰਾਬਾਦ ਨੂੰ 82...

  • elder brother shoots younger brother and brother in law to death

    ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ; ਵੱਡੇ ਭਰਾ...

  • people sitting at home are getting challans

    ਪੰਜਾਬ 'ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਕਾਂਗਰਸ ਸਰਕਾਰ ਸਮੇਂ ਨਿਗਮ ਦਾ ਜੋ ਸਿਸਟਮ ਵਿਗੜਿਆ, ਉਹ 5 ਕਮਿਸ਼ਨਰ ਬਦਲਣ ਦੇ ਬਾਵਜੂਦ ਠੀਕ ਨਹੀਂ ਹੋਇਆ

DOABA News Punjabi(ਦੋਆਬਾ)

ਕਾਂਗਰਸ ਸਰਕਾਰ ਸਮੇਂ ਨਿਗਮ ਦਾ ਜੋ ਸਿਸਟਮ ਵਿਗੜਿਆ, ਉਹ 5 ਕਮਿਸ਼ਨਰ ਬਦਲਣ ਦੇ ਬਾਵਜੂਦ ਠੀਕ ਨਹੀਂ ਹੋਇਆ

  • Edited By Anuradha,
  • Updated: 30 Nov, 2023 11:35 PM
Jalandhar
the corporation  deteriorated during the congress government
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ) : 5 ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਿਗਮ ’ਚ ਸਿਸਟਮ ਇੰਨਾ ਵਿਗੜ ਗਿਆ ਸੀ ਕਿ ਸ਼ਹਿਰ ਵਿਕਾਸ ਦੇ ਮਾਮਲੇ ਵਿਚ ਅੱਗੇ ਜਾਣ ਦੀ ਬਜਾਏ ਕਈ ਕਦਮ ਪਿੱਛੇ ਚਲਾ ਗਿਆ। ਅੱਜ ਵੀ ਇਸ ਸ਼ਹਿਰ ਦੇ ਲੋਕ ਕੂੜੇ, ਸੀਵਰ ਅਤੇ ਗੰਦੇ ਪਾਣੀ ਦੀ ਸਮੱਸਿਆ ਪਹਿਲਾਂ ਤੋਂ ਕਿਤੇ ਜ਼ਿਆਦਾ ਝੱਲ ਰਹੇ ਹਨ। ਜਦੋਂ ਕਾਂਗਰਸ ਨੇ ਅਕਾਲੀ-ਭਾਜਪਾ ਨੂੰ ਹਰਾ ਕੇ ਨਿਗਮ ਦੀ ਸੱਤਾ ਸੰਭਾਲੀ ਸੀ, ਉਦੋਂ ਨਿਗਮ ਦਾ ਸਿਸਟਮ ਇੰਨਾ ਲੱਚਰ ਨਹੀਂ ਸੀ ਪਰ ਉਸ ਦੇ ਬਾਅਦ ਤੋਂ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਇੰਨੇ ਢੀਠ ਬਣ ਗਏ ਕਿ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ। ਇਸ ਸਾਰੇ ਸਿਸਟਮ ਨੂੰ ਵਿਗਾੜਨ ਵਿਚ ਉਨ੍ਹਾਂ ਕਾਂਗਰਸੀ ਕੌਂਸਲਰਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ਨੇ ਨਾ ਸਿਰਫ਼ ਨਾਜਾਇਜ਼ ਕਾਲੋਨੀਆਂ ਕੱਟ ਕੇ ਨਿਗਮ ਅਤੇ ਸਰਕਾਰ ਨੂੰ ਖੂਬ ਚੂਨਾ ਲਗਾਇਆ, ਸਗੋਂ ਨਾਜਾਇਜ਼ ਤੌਰ ’ਤੇ ਬਿਲਡਿੰਗਾਂ ਬਣਵਾ ਕੇ ਵੀ ਆਪਣੀਆਂ ਜੇਬਾਂ ਭਰੀਆਂ। ਕਾਂਗਰਸੀ ਕੌਂਸਲਰਾਂ ਨੇ ਟੈਂਡਰਾਂ ਅਤੇ ਹੋਰ ਕੰਮਾਂ ਵਿਚ ਖੂਬ ਕਮੀਸ਼ਨਾਂ ਖਾਧੀਆਂ ਅਤੇ ਕਈਆਂ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਆਪਣੀ ਪਾਰਟੀ ਦਾ ਕਾਫੀ ਨੁਕਸਾਨ ਵੀ ਕੀਤਾ। ਕਾਂਗਰਸ ਦੇ ਹੀ ਲਗਭਗ ਡੇਢ-ਦੋ ਦਰਜਨ ਕੌਂਸਲਰ ਅਤੇ ਕੌਂਸਲਰਪਤੀ ਅਜਿਹੇ ਰਹੇ, ਜਿਨ੍ਹਾਂ ਦਾ ਅਕਸ ਇਨ੍ਹਾਂ 5 ਸਾਲਾਂ ਦੌਰਾਨ ਕਾਫੀ ਗੜਬੜਾ ਗਿਆ। ਹੁਣ ਆਮ ਆਦਮੀ ਪਾਰਟੀ ਦੇ ‘ਆਮ’ ਜਿਹੇ ਦਿਸਣ ਵਾਲੇ ਲੀਡਰ ਹੀ ਇਨ੍ਹਾਂ ਨੂੰ ਭਰਪੂਰ ਚੁਣੌਤੀ ਦੇ ਰਹੇ ਹਨ। ਕਈ ਕਾਂਗਰਸੀ ਕੌਂਸਲਰ ਅਤੇ ਕੌਂਸਲਰਪਤੀ ਤਾਂ ਅਜਿਹੇ ਹਨ, ਜਿਨ੍ਹਾਂ ਨੇ ਅਗਲੀਆਂ ਨਿਗਮ ਚੋਣਾਂ ਲੜਨ ਤੋਂ ਤੌਬਾ ਹੀ ਕਰ ਲਈ ਹੈ, ਜਦਕਿ ਜ਼ਿਆਦਾਤਰ ਕਾਂਗਰਸੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਸੱਤਾ ਦੀ ਮੌਜ ਲੈਣ ਲਈ ਤਿਆਰ ਹੋ ਰਹੇ ਹਨ।

ਇਹ ਵੀ ਪੜ੍ਹੋ : ਲਾਪ੍ਰਵਾਹੀ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦਾ ਤਬਾਦਲਾ

ਕਾਂਗਰਸੀਆਂ ਨੇ ਹੀ ਆਪਣੀ ਪਾਰਟੀ ਦੀ ਬੇੜੀ ਵਿਚ ਵੱਟੇ ਪਾਏ
ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਤਰਜ਼ ’ਤੇ ਜਲੰਧਰ ਦੇ ਕਈ ਕਾਂਗਰਸੀ ਕੌਂਸਲਰਾਂ ਨੇ ਅੱਜ ਤੋਂ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਦੌਰਾਨ ਆਪਣੀ ਹੀ ਪਾਰਟੀ ਦੀ ‘ਬੇੜੀ ਵਿਚ ਵੱਟੇ’ ਪਾਉਣ ਦਾ ਕੰਮ ਕੀਤਾ। ਜਿਨ੍ਹਾਂ ਜ਼ਿਆਦਾਤਰ ਕਾਂਗਰਸੀ ਕੌਂਸਲਰਾਂ ਅਤੇ ਉਨ੍ਹਾਂ ਦੇ ਪਤੀਆਂ ਨੇ ਵਿਧਾਇਕ ਅਹੁਦੇ ਦੇ ਉਮੀਦਵਾਰ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਪਰਗਟ ਸਿੰਘ ਅਤੇ ਬਾਵਾ ਹੈਨਰੀ ਦਾ ਅੰਦਰਖਾਤੇ ਖੁੱਲ੍ਹ ਕੇ ਵਿਰੋਧ ਕੀਤਾ, ਉਨ੍ਹਾਂ ਬਾਰੇ ਪਾਰਟੀ ਨੇਤਾਵਾਂ ਨੂੰ ਸਭ ਪਤਾ ਸੀ ਪਰ ਕਿਸੇ ’ਤੇ ਕੋਈ ਐਕਸ਼ਨ ਨਹੀਂ ਹੋਇਆ।  ਨਤੀਜਾ ਇਹ ਨਿਕਲਿਆ ਕਿ ਸੁਸ਼ੀਲ ਰਿੰਕੂ ਅਤੇ ਰਾਜਿੰਦਰ ਬੇਰੀ ਚੋਣਾਂ ਹਾਰ ਗਏ ਕਿਉਂਕਿ ਇਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿਚ ਜ਼ਿਆਦਾਤਰ ਕਾਂਗਰਸੀ ਕੌਂਸਲਰ ਇਨ੍ਹਾਂ ਦੇ ਨਾਲ ਨਹੀਂ ਚੱਲੇ, ਸਗੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਮਿਲ ਗਏ। ਅਜਿਹਾ ਵਿਰੋਧ ਤਾਂ ਪਰਗਟ ਸਿੰਘ ਅਤੇ ਬਾਵਾ ਹੈਨਰੀ ਨੂੰ ਵੀ ਝੱਲਣਾ ਪਿਆ ਪਰ ਉਹ ਕਿਸੇ ਹੋਰ ਤਿਕੜਮ ਨਾਲ ਜਿੱਤ ਗਏ।

ਇਹ ਵੀ ਪੜ੍ਹੋ : ਕਰੋੜਾਂ ਖਰਚਣ ਤੋਂ ਬਾਅਦ ਵੀ ਨਹੀਂ ਘਟਿਆ ਮਹਾਨਗਰ ਦਾ ਪ੍ਰਦੂਸ਼ਣ ਪੱਧਰ, ਸਰਕਾਰ ਨੇ ਮੰਗਿਆ ਫੰਡ ਦਾ ਹਿਸਾਬ

5 ਕਮਿਸ਼ਨ ਵੀ ਨਹੀਂ ਬਦਲ ਸਕੇ ਨਿਗਮ ਦਾ ਸਿਸਟਮ
ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਭਾਵੇਂ ਉਸ ਸਮੇਂ ਜਲੰਧਰ ਨਿਗਮ ’ਤੇ ਕਾਂਗਰਸ ਦਾ ਸ਼ਾਸਨ ਸੀ ਪਰ ਉਦੋਂ ਕਾਂਗਰਸੀ ਥੱਕ-ਹਾਰ ਕੇ ਬੈਠ ਗਏ ਸਨ। ਉਸ ਸਮੇਂ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਸਨ। ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਬਦਲ ਕੇ ਨੌਜਵਾਨ ਆਈ. ਏ. ਐੱਸ. ਦੀਪਸ਼ਿਖਾ ਸ਼ਰਮਾ ਨੂੰ ਨਵਾਂ ਕਮਿਸ਼ਨਰ ਲਗਾਇਆ ਪਰ ਉਹ ਚਾਰਜ ਸੰਭਾਲਦੇ ਹੀ ਲੰਮੀ ਛੁੱਟੀ ’ਤੇ ਚਲੀ ਗਈ। ਉਸ ਤੋਂ ਬਾਅਦ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਨੂੰ ਨਿਗਮ ਦੀ ਕਮਾਨ ਸੌਂਪੀ ਗਈ ਪਰ ਉਨ੍ਹਾਂ ਨੇ ਪੈੱਨ ਦੀ ਵਰਤੋਂ ਹੀ ਨਹੀਂ ਕੀਤੀ ਅਤੇ ਫਾਈਲਾਂ ਦਾ ਪਹਾੜ ਖੜ੍ਹਾ ਕਰ ਕੇ ਚਲੇ ਗਏ। ਇਸ ਤੋਂ ਬਾਅਦ ਨੌਜਵਾਨ ਆਈ. ਏ. ਐੱਸ. ਅਭਿਜੀਤ ਕਪਲਿਸ਼ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਜੋ ਪਹਿਲਾਂ ਵੀ ਬਠਿੰਡਾ ਵਿਚ ਬਤੌਰ ਨਿਗਮ ਕਮਿਸ਼ਨਰ ਕੰਮ ਕਰ ਚੁੱਕੇ ਸਨ। ਅਭਿਜੀਤ ਕਪਲਿਸ਼ ਨੂੰ ਕੁਝ ਮਹੀਨੇ ਕੰਮ ਸਮਝਣ ਵਿਚ ਲੱਗ ਗਏ। ਉਨ੍ਹਾਂ ਨੇ ਫੀਲਡ ਵਿਚ ਨਿਕਲ ਕੇ ਅਤੇ ਆਪਣੀ ਵਿਸ਼ੇਸ਼ ਟੀਮ ਬਣਾ ਕੇ ਕਈ ਚੰਗੇ ਕੰਮ ਕੀਤੇ। ਜਦੋਂ ਉਨ੍ਹਾਂ ਨੂੰ ਨਗਰ ਨਿਗਮ ਦੀ ਕਾਰਜਸ਼ੈਲੀ ਅਤੇ ਸ਼ਹਿਰ ਦੀ ਨਬਜ਼ ਬਾਰੇ ਸਭ ਕੁਝ ਸਮਝ ਆ ਗਿਆ ਤਾਂ ਅਚਾਨਕ ਉਨ੍ਹਾਂ ਦੀ ਵੀ ਬਦਲੀ ਕਰ ਦਿੱਤੀ ਗਈ। ਇਸ ਤੋਂ ਬਾਅਦ ਡਾ. ਰਿਸ਼ੀਪਾਲ ਨੂੰ ਨਵਾਂ ਨਿਗਮ ਕਮਿਸ਼ਨਰ ਬਣਾਇਆ ਗਿਆ। ਡਾ. ਰਿਸ਼ੀਪਾਲ ਪਹਿਲਾਂ ਲੁਧਿਆਣਾ ਨਿਗਮ ਵਿਚ ਕੰਮ ਕਰ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਤਜਰਬਾ ਵੀ ਸੀ। ਉਨ੍ਹਾਂ ਨੇ ਖੁਦ ਵੀ ਫੀਲਡ ਵਿਚ ਨਿਕਲ ਕੇ ਕੰਮਕਾਜ ਆਦਿ ਨੂੰ ਦੇਖਿਆ ਪਰ ਜ਼ਿਆਦਾਤਰ ਕੰਮ ਦੂਜੇ ਅਧਿਕਾਰੀਆਂ ਨੂੰ ਵੰਡ ਦਿੱਤਾ। ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਵੀ ਜਲਦੀ ਬਦਲ ਦਿੱਤਾ। ਜਿਸ ਤਰ੍ਹਾਂ ਸਿਰਫ਼ 20 ਮਹੀਨਿਆਂ ਦੇ ਕਾਰਜਕਾਲ ਵਿਚ ਇਸ ਸਰਕਾਰ ਨੇ 5 ਨਿਗਮ ਕਮਿਸ਼ਨਰ ਬਦਲ ਦਿੱਤੇ, ਉਸ ਨਾਲ ਸ਼ਹਿਰ ਦਾ ਸਿਸਟਮ ਸੁਧਰਨ ਦੀ ਬਜਾਏ ਖਰਾਬ ਹੁੰਦਾ ਗਿਆ। ਹੁਣ ਦੇਖਣਾ ਹੋਵੇਗਾ ਕਿ 6ਵਾਂ ਨਿਗਮ ਕਮਿਸ਼ਨਰ ਕੌਣ ਅਤੇ ਕਿਹੋ ਜਿਹਾ ਆਉਂਦਾ ਹੈ ਅਤੇ ਨਿਗਮ ਦੇ ਸਿਸਟਮ ਨੂੰ ਕਿੰਨਾ ਸੁਧਾਰਦਾ ਹੈ।

ਇਹ ਵੀ ਪੜ੍ਹੋ : ਪਲਾਸਟਿਕ ਤੇ ਪਾਲੀਥੀਨ ਦੇ ਬਦਲ ਬਿਨਾਂ ਪਾਬੰਦੀ ਲਾਉਣਾ ਬੇਕਾਰ : ਹਾਈਕੋਰਟ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Congress
  • Government
  • Corporation
  • Commissioner
  • ਕਾਂਗਰਸ
  • ਸਰਕਾਰ
  • ਨਿਗਮ
  • ਕਮਿਸ਼ਨਰ

ਆਖ਼ਿਰ ਕੌਣ ਹੈ 'ਐਨੀਮਲ' ਫ਼ਿਲਮ ਦੇ ਗੀਤ ਵਿਚਲਾ 'ਅਰਜਨ ਵੈਲੀ', ਜੋ ਪੈਰ ਜੋੜ ਕੇ ਮਾਰਦਾ ਸੀ ਗੰਡਾਸੀ (ਵੀਡੀਓ)

NEXT STORY

Stories You May Like

  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • epfo  s big gift   withdraw pf money at any time  know the new
    EPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ
  • defense ministry  mobile electronic s  bel  defense deal
    ਫੌਜ ਨੂੰ ਮਿਲਣਗੇ 5 ਮੋਬਾਈਲ ਇਲੈਕਟ੍ਰਾਨਿਕ ਸਿਸਟਮ, BEL ਨਾਲ 1,476 ਕਰੋੜ ਦਾ ਰੱਖਿਆ ਸੌਦਾ
  • ipl 2026  hardik  s statement on the defeat
    IPL 2026: ਹਾਰ 'ਤੇ ਹਾਰਦਿਕ ਦਾ ਬਿਆਨ, ਬੋਲੇ- ਅਸੀਂ ਉਹ ਨਹੀਂ ਕਰ ਸਕੇ ਜੋ MI ਦੀ ਪਛਾਣ ਹੈ
  • tvk chief vijay
    ਵੱਡੀ ਜ਼ਿੱਤ ਦੇ ਬਾਵਜੂਦ ਵੀ ਤਾਮਿਲਨਾਡੂ 'ਚ ਸਰਕਾਰ ਨਹੀਂ ਬਣਾ ਪਾ ਰਹੇ ਵਿਜੇ! ਜਾਣੋ ਵਜ੍ਹਾ
  • those 2 actors of ramayana were husband and wife in life too
    ਰਾਮਾਇਣ ਦੇ ਉਹ 2 ਕਲਾਕਾਰ, ਜੋ ਅਸਲ ਜ਼ਿੰਦਗੀ 'ਚ ਵੀ ਸਨ ਪਤੀ-ਪਤਨੀ
  • west bengal  assam  5 states  election results
    ਥੋੜ੍ਹੀ ਦੇਰ 'ਚ ਖੁੱਲ੍ਹੇਗਾ ਪੱਛਮੀ ਬੰਗਾਲ ਤੋਂ ਅਸਾਮ ਤੱਕ 5 ਰਾਜਾਂ ਦੇ ਚੋਣ ਨਤੀਜਿਆ ਦਾ ਪਿਟਾਰਾ, ਕਿਸ ਦੇ ਸਿਰ ਸਜੇਗਾ...
  • luxury travel craze 5 star hotel bookings jump by 108 percent
    ਲਗਜ਼ਰੀ ਟ੍ਰੈਵਲ ਦਾ ਜਨੂੰਨ : 5-ਸਿਤਾਰਾ ਹੋਟਲਾਂ ਦੀ ਬੁਕਿੰਗ 'ਚ 108 ਫੀਸਦੀ ਦਾ ਭਾਰੀ ਉਛਾਲ
  • unknown persons opened fire on the hospital late at night
    ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ
  • jalandhar bjp leader
    BIG BREAKING: ਜਲੰਧਰ ਵਿਚ ਭਾਜਪਾ ਆਗੂ 'ਤੇ ਫ਼ਾਇਰਿੰਗ
  • big related to punjab s weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
Trending
Ek Nazar
power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

punjabi origin man arrested in canada for  700 000 fraud

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ...

222 days fd at sbi

SBI ਦੀ 222 ਦਿਨਾਂ ਵਾਲੀ FD! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ ਮੁਨਾਫ਼ਾ

british pm starmer

ਅਹੁਦੇ 'ਤੇ ਬਣੇ ਰਹਿਣਗੇ ਬ੍ਰਿਟਿਸ਼ PM ਸਟਾਰਮਰ

junior minister resigns

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • jalandhar new orders
      ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
    • big action taken against punjab police asi who pulled out a pistol in prtc bus
      PRTC ਦੀ ਬੱਸ 'ਚ ਰਿਵਾਲਵਰ ਕੱਢਣ ਵਾਲੇ ਪੁਲਸ ਮੁਲਾਜ਼ਮ 'ਤੇ ਵੱਡਾ ਐਕਸ਼ਨ, ਵੀਡੀਓ...
    • thieves arrested in jalandhar
      ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
    • robbers rob a person at gunpoint on sodhal road
      ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
    • terrible fire breaks out at waryana dumpterrible fire breaks out at waryana dump
      ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
    • punjab sudden death of international bodybuilder
      ਪੰਜਾਬ : ਕੌਮਾਂਤਰੀ ਬਾਡੀ ਬਿਲਡਰ ਦਾ ਅਚਾਨਕ ਦੇਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
    • punjabi boy dies of heart attack in america
      ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
    • shameful incident in jalandhar woman gangraped in a moving car
      ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
    • nakodar to mehatpur road from closed for 30 days
      ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
    • new twist in the murder case of harmol singh in nurpur bedi
      ਨੂਰਪੁਰ ਬੇਦੀ ਹਰਮੋਲ ਕਤਲ ਕਾਂਡ : ਲਾਈਵ ਆ ਕੇ ਕਿਹਾ 'ਮੈਂ ਆਪਣੇ ਭਰਾ ਦੇ ਕਤਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +