ਕਪੂਰਥਲਾ,(ਗੁਰਵਿੰਦਰ ਕੌਰ)- ਪਹਾਡ਼ੀ ਇਲਾਕਿਆਂ ’ਚ ਹੋ ਰਹੀ ਬਰਫਬਾਰੀ ਤੇ ਬੀਤੇ ਦਿਨ ਕਪੂਰਥਲਾ ਸ਼ਹਿਰ ’ਚ ਹੋਈ ਕਿਣ-ਮਿਣ ਨੇ ਦਸੰਬਰ ਮਹੀਨੇ ਨੂੰ ਇਕਦਮ ਠੰਡਾ ਬਣਾ ਦਿੱਤਾ ਹੈ। ਪਹਿਲਾਂ ਜਿਥੇ ਸਵੇਰੇ ਤੇ ਸ਼ਾਮ ਸਮੇਂ ਹੀ ਧੁੰਦ ਪੈਂਦੀ ਸੀ ਹੁਣ ਕਿਣ-ਮਿਣ ਨਾਲ ਦੁਪਹਿਰ ਸਮੇਂ ਵੀ ਧੁੰਦ ਪੈਣੀ ਸ਼ੁਰੂ ਹੋ ਗਈ। ਮੌਸਮ ਮਾਹਿਰਾਂ ਅਨੁਸਾਰ ਅੱਜ ਵੀ ਮੀਂਹ ਪੈ ਸਕਦਾ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਸੋਮਵਾਰ ਦਾ ਤਾਪਮਾਨ 16 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ’ਚ ਇਹ ਘਟਦਾ ਹੀ ਜਾਵੇਗਾ।
ਟੁੱਟੀਆਂ ਸਡ਼ਕਾਂ ਬਣ ਸਕਦੀਆਂ ਹਨ ਹਾਦਸਿਅਾਂ ਦਾ ਕਾਰਨ
ਕਪੂਰਥਲਾ ਸ਼ਹਿਰ ਦੀਆਂ ਬਹੁਤ ਸਾਰੀਆਂ ਸਡ਼ਕਾਂ ਟੁੱਟੀਆਂ ਹੋਈਆਂ ਹਨ, ਕਈਆਂ ’ਚ ਤਾਂ ਵੱਡੇ-ਵੱਡੇ ਖੱਡੇ ਵੀ ਪਏ ਹੋਏ ਹਨ, ਜਿਸ ਕਾਰਨ ਧੁੰਦ ਦੇ ਦਿਨਾਂ ’ਚ ਇਥੇ ਕਈ ਹਾਦਸੇ ਵਾਪਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਕਪੂਰਥਲਾ ਦੀਆਂ ਸਡ਼ਕਾਂ ਕਾਰਨ 20 ਤੋਂ 30 ਦੇ ਕਰੀਬ ਐਕਸੀਡੈਂਟ ਹੋਏ ਸਨ, ਜਿਨ੍ਹਾਂ ਦੇ ਬਿਆਨ ਸਨ ਕਿ ਟੁੱਟੀਆਂ ਸਡ਼ਕਾਂ ਕਾਰਨ ਉਨ੍ਹਾਂ ਦਾ ਸੰਤੁਲਨ ਵਿਗਡ਼ ਗਿਆ ਤੇ ਧੁੰਦ ਕਾਰਨ ਕਿਸੇ ਨਾਲ ਜਾ ਟਕਰਾਏ।
* ®ਧੁੰਦ ਸਵੇਰੇ ਤੇ ਰਾਤ ਸਮੇਂ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੌਰਾਨ ਡਰਾਈਵਿੰਗ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
* ®ਸਡ਼ਕ ’ਤੇ ਵਾਹਨ ਹੌਲੀ ਚਲਾਉਣਾ ਚਾਹੀਦਾ ਹੈ।
* ®ਡਰਾਈਵਰ ਸਮੇਤ ਸਾਰੇ ਵਾਹਨ ਸਵਾਰ ਸੀਟ ਬੈਲਟ ਦੀ ਵਰਤੋਂ ਕਰਨ।
* ਅੱਗੇ ਜਾ ਰਹੇ ਵਾਹਨ ਤੋਂ ਕੁਝ ਦੂਰੀ ਬਣਾ ਕੇ ਰੱਖੀ ਜਾਵੇ ਤੇ ਅੱਗੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
* ®ਜੇਕਰ ਵਾਹਨ ’ਤੇ ਫੌਗ ਲਾਈਟਾਂ ਲੱਗੀਆਂ ਹਨ ਤਾਂ ਉਨ੍ਹਾਂ ਨੂੰ ਚਲਾਓ, ਨਹੀਂ ਤਾਂ ਲੋ ਬੀਮ ਚਲਾਓ।
* ®ਹਮੇਸ਼ਾ ਪਾਰਕਿੰਗ ਲਾਈਟਸ ਚਾਲੂ ਰੱਖੋ।
* ਸਦਾ ਇਕ ਹੀ ਲਾਈਨ ’ਚ ਵਾਹਨ ਚਲਾਓ।
* ਸਡ਼ਕ ’ਤੇ ਤੁਰੇ ਫਿਰਦੇ ਜਾਂ ਬੈਠੇ ਅਾਵਾਰਾ ਪਸ਼ੂਆਂ ਤੋਂ ਬਚਾਅ ਰੱਖੋ।
* ਧੁੰਦ ’ਚ ਜੇਕਰ ਸਾਹਮਣੇ ਕੁਝ ਵੀ ਨਾ ਦਿਖਾਈ ਦੇਵੇ ਤਾਂ ਕੋਈ ਠੋਸ ਸਥਾਨ ਦੇਖ ਕੇ ਵਾਹਨ ਨੂੰ ਖਡ਼੍ਹਾ ਕਰਕੇ ਐਮਰਜੈਂਸੀ ਲਾਈਟਾਂ ਜਗਾ ਦਿਓ।
ਫਸਲਾਂ ਲਈ ਵਰਦਾਨ ਬਣ ਕੇ ਆਈ ਬਾਰਿਸ਼
ਸੁਲਤਾਨਪੁਰ ਲੋਧੀ, (ਧੀਰ)-ਬੀਤੇ ਕੁਝ ਦਿਨਾਂ ਤੋਂ ਸਵੇਰ ਦੇ ਸਮੇਂ ਪੈ ਰਹੀ ਧੁੰਦ ਤੇ ਸਵੇਰੇ ਸ਼ਾਮ ਪੈ ਰਹੀ ਸੁੱਕੀ ਠੰਡ ਤੋਂ ਰਾਹਤ ਦਿਵਾਉਣ ਲਈ ਅੱਜ ਮੌਸਮ ਨੇ ਅਚਾਨਕ ਕਰਵਟ ਬਦਲੀ ਤੇ ਸਵੇਰ ਦੇ ਸਮੇਂ ਆਸਮਾਨ ’ਚ ਛਾਈ ਬੱਦਲਵਾਈ ਤੋਂ ਬਾਅਦ ਕਿਣ-ਮਿਣ ਤੋਂ ਬਾਅਦ ਪਈ ਹਲਕੀ ਬਾਰਿਸ਼ ਨੇ ਜਿਥੇ ਮੌਸਮ ’ਚ ਤਬਦੀਲੀ ਹੋਰ ਲਿਆਂਦੀ, ਜਿਸ ਨਾਲ ਤਾਪਮਾਨ ’ਚ ਵੀ ਕਾਫੀ ਗਿਰਾਵਟ ਲਿਆਂਦੀ, ਉੱਥੇ ਸਰਦੀ ਦੇ ਮੌਸਮ ਦਾ ਵੀ ਅਹਿਸਾਸ ਕਰਵਾ ਕੇ ਦਿਨ ਭਰ ਲੋਕਾਂ ਨੂੰ ਘਰ ’ਚ ਦੁਬਕੇ ਰਹਿਣ ਲਈ ਮਜਬੂਰ ਕਰ ਦਿੱਤਾ। ਮੌਸਮ ’ਚ ਆਈ ਤਬਦੀਲੀ ਤੇ ਬਾਰਿਸ਼ ਕਾਰਨ ਇਹ ਕਣਕ ਬੀਜਣ ਵਾਲੇ ਕਿਸਾਨਾਂ ਤੋਂ ਇਲਾਵਾ ਸਬਜ਼ੀ ਉਤਪਾਦਕ ਕਿਸਾਨਾਂ ਵਾਸਤੇ ਵੀ ਵਰਦਾਨ ਹੈ। ਖੇਤੀਬਾਡ਼ੀ ਅਧਿਕਾਰੀ ਡਾ. ਪਰਮਿੰਦਰ ਕੁਮਾਰ ਮੁਤਾਬਕ ਬਾਰਿਸ਼ ਨਾਲ ਵਾਤਾਵਰਣ ਸਾਫ ਹੋਵੇਗਾ ਤੇ ਫਸਲਾਂ ਨੂੰ ਕੁਦਰਤੀ ਤੌਰ ’ਤੇ ਹਵਾ ’ਚੋਂ ਹੀ ਨਾਈਟਰੋਜਨ ਮਿਲੇਗਾ, ਜਿਸ ਨਾਲ ਫਸਲ ਨੂੰ ਕੋਈ ਬੀਮਾਰੀ ਵੀ ਨਹੀਂ ਲੱਗੇਗੀ।
ਗਰਮ ਕਪਡ਼ੇ ਵਿਕਰੇਤਾਵਾਂ ਦੇ ਚਿਹਰਿਆਂ ’ਤੇ ਆਈ ਰੌਣਕ
ਸਰਦੀ ਦੇ ਮੌਸਮ ’ਚ ਗਰਮ ਕਪਡ਼ੇ ਵੇਚ ਕੇ ਮੁਨਾਫੇ ਦੀ ਆਸ ’ਚ ਬੈਠੇ ਦੁਕਾਨਦਾਰਾਂ ਲਈ ਵੀ ਮੌਸਮ ’ਚ ਤਬਦੀਲੀ ਰਾਹਤ ਦਾ ਸੰਦੇਸ਼ ਲੈ ਕੇ ਆਈ ਹੈ। ਕਾਫੀ ਸਮੇਂ ਤੋਂ ਗਰਮ ਕਪਡ਼ੇ ਦਾ ਸਟਾਕ ਕਰ ਕੇ ਵੇਚਣ ਵਾਲੇ ਦੁਕਾਨਦਾਰ ਜ਼ਿਆਦਾ ਠੰਡ ਨਾਲ ਪੈਣ ਕਾਰਨ ਚਿੰਤਤ ਸਨ ਕਿਉਂਕਿ ਸਰਦੀ ਸਾਲ ਦਰ ਸਾਲ ਘੱਟਣ ਕਾਰਨ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਸੀ। ਪਹਾਡ਼ਾਂ ’ਚ ਹੋਈ ਬਰਫਬਾਰੀ ਤੇ ਮੈਦਾਨੀ ਇਲਾਕੇ ’ਚ ਹੋਈ ਬਾਰਿਸ਼ ਕਾਰਨ ਦੁਕਾਨਦਾਰਾਂ ਨੂੰ ਕਾਫੀ ਰਾਹਤ ਮਿਲੀ ਹੈ, ਜਿਸ ਤੋਂ ਆਉਣ ਵਾਲੇ ਦਿਨਾਂ ’ਚ ਗਰਮ ਕਪਡ਼ਿਆਂ ਦੀ ਹੋਰ ਖਰੀਦ ਹੋਣ ਦੀ ਪੂਰੀ ਸੰਭਾਵਨਾ ਹੈ।
ਆਉਣ ਵਾਲੇ ਦਿਨਾਂ ਦਾ ਤਾਪਮਾਨ
ਮਿਤੀ ®®ਵੱਧ ਤੋਂ ਵੱਧ ®ਘੱਟ ਤੋਂ ਘੱਟ
11 ਦਸੰਬਰ ®19 8
12 ਦਸੰਬਰ® 19 6
13 ਦਸੰਬਰ ®21 ®® 5
14 ਦਸੰਬਰ® 21 ®®4
15 ਦਸੰਬਰ ®22 ®®4
ਮੌਜੂਦਾ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਵਾਹਨਾਂ ਦੀ ਸਪੀਡ ’ਤੇ ਕੰਟਰੋਲ ਰੱਖਣ0 ਵਾਹਨ ਚਾਲਕ। ਕਿਸੇ ਵੀ ਵਾਹਨ ਨੂੰ ਓਵਰਟੇਕ ਕਰਨ ਦੇ ਸਮੇਂ ਤੇ ਕਰਨ। ਵਾਹਨ ਚਾਲਕਾਂ ਖਾਸਕਰ ਟਰੈਕਟਰ ਟਰਾਲੀ ਤੇ ਰੇਹਡ਼ੇ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ’ਦੇ ਪਿੱਛੇ ਰਿਫਲੈਕਟਰ ਟੇਪ ਜ਼ਰੂਰ ਲਗਾਉਣ ਤਾਂ ਜੋ ਧੁੰਦ ’ਚ ਲਾਈਟ ਪੈਣ ’ਤੇ ਤੁਹਾਡਾ ਵਾਹਨ ਕਿਸੇ ਨੂੰ ਦਿਸ ਸਕੇ ਤੇ ਦੁਰਘਟਨਾ ਤੋਂ ਬਚਾਅ ਹੋ ਸਕੇ। ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਵੀ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਸ ਕਰਕੇ ਧੁੰਦ ਦੇ ਦਿਨਾਂ ’ਚ ਆਪਣੇ ਤੇ ਆਪਣੇ ਪਰਿਵਾਰ ਦਾ ਖਾਸ ਖਿਆਲ ਰੱਖੋ।
-ਟ੍ਰੈਫਿਕ ਇੰਚਾਰਜ, ਗਿਆਨ ਸਿੰਘ।
ਕਿਰਤੀਆਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY