ਫਗਵਾੜਾ (ਹਰਜੋਤ)— ਹੁਸ਼ਿਆਰਪੁਰ ਰੋਡ 'ਤੇ ਸੜਕ ਕਿਨਾਰੇ ਸੁੱਤੇ ਟਰੱਕ ਡਰਾਈਵਰ ਨੂੰ ਨਸ਼ੀਲੀ ਵਸੂਤ ਸੁੰਘਾ ਕੇ ਅਣਪਛਾਤੇ ਚੋਰਾਂ ਨੇ ਟਰੱਕ ਦੇ ਦੋ ਟਾਇਰ ਚੋਰੀ ਕਰ ਲਏ ਅਤੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਕ੍ਰਿਸ਼ਨਾ ਰੈਡੀ ਪੁੱਤਰ ਰਾਘਵ ਰੈਡੀ ਵਾਸੀ ਆਂਧਰਾ ਪ੍ਰਦੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਂਧਰਾ ਤੋਂ ਦਾਲ ਦਾ ਟਰੱਕ ਲੈ ਕੇ ਫਗਵਾੜਾ ਦੇ ਪਿੰਡ ਖੁਰਮਪੁਰ ਸਥਿਤ ਸ਼ੈਲਰ 'ਚ ਆਇਆ ਸੀ। ਰਾਤ ਹੋਣ ਕਾਰਣ ਜਦੋਂ ਵਾਪਸੀ ਫਗਵਾੜਾ ਦੀ ਮੁੱਖ ਦਾਣਾ ਮੰਡੀ ਦੇ ਕੋਲ ਆਪਣਾ ਟਰੱਕ ਸੜਕ ਕਿਨਾਰੇ ਲਗਾ ਕੇ ਸੌ ਗਿਆ। ਜਦੋਂ ਸਵੇਰੇ 5 ਵਜੇ ਉੱਠ ਕੇ ਦੇਖਿਆ ਤਾਂ ਉਸ ਦੀ ਖਿੜਕੀ ਦਾ ਕੱਚ ਟੁੱਟਾ ਹੋਇਆ ਸੀ। ਜਦੋਂ ਉਸ ਨੇ ਟਰੱਕ ਦੇ ਹੇਠਾਂ ਉੱਤਰ ਕੇ ਦੇਖਿਆ ਤਾਂ ਟਰੱਕ ਦੇ ਪਿਛਲੇ ਦੋ ਟਾਇਰ ਗਾਇਬ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਉਸ ਨੂੰ ਕਿਸੇ ਵਿਅਕਤੀ ਨੇ ਨਸ਼ੇ ਵਾਲਾ ਪਦਾਰਥ ਸੁੰਘਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਨੇ ਦੱਸਿਆ ਕਿ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
Punjab Wrap Up : ਪੜ੍ਹੋ 8 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY