ਨਵਾਂਸ਼ਹਿਰ (ਤ੍ਰਿਪਾਠੀ)- ਸਕੂਲੀ ਵਿਦਿਆਰਥੀਆਂ ਤੋਂ ਮੋਬਾਇਲ ਖੋਹਣ ਦੇ ਦੋਸ਼ ਵਿੱਚ ਪੁਲਸ ਚੌਕੀ ਜਾਡਲਾ ਦੀ ਪੁਲਸ ਨੇ ਜੁਵੀਨਾਇਲ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਜਦਕਿ ਇਕ ਹੋਰ ਮੁਲਜ਼ਮ ਨੂੰ ਪੁਲਸ ਪਹਿਲਾਂ ਹੀ ਇਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਤੀਜਾ ਮੋਬਾਇਲ ਫੋਨ ਬਰਾਮਦ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਜਾਡਲਾ ਦੀ ਇੰਚਾਰਜ ਏ. ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਨਾਈ ਮਜਾਰਾ ਦੇ ਵਸਨੀਕ ਅਮਰਜੀਤ ਕੌਰ ਪੁਤਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਜਾਡਲਾ ਸਥਿਤ ਇਕ ਗੈਸ ਏਜੰਸੀ ਵਿੱਚ ਅਕਾਊਂਟ ਦਾ ਕੰਮ ਕਰਦੀ ਹੈ। ਉਸਦਾ ਇੱਕ ਪੁੱਤਰ ਸਰਕਾਰੀ ਸਕੂਲ ਨਾਈ ਮਜਾਰਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਹੈ।
ਇਹ ਵੀ ਪੜ੍ਹੋ: ਜਲੰਧਰ : ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਖੇਤਾਂ 'ਚੋਂ ਮਿਲੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਦੋਸ਼
3 ਦਸੰਬਰ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਉਸ ਦੇ ਦੋ ਦੋਸਤ ਉਸ ਨੂੰ ਜਾਡਲਾ ਤੋਂ ਨਹਿਰ ਦੇ ਨਾਲ-ਨਾਲ ਪਿੰਡ ਨਾਈ ਮਜਾਰਾ ਛੱਡਣ ਆ ਰਹੇ ਸਨ ਤਾਂ ਰਸਤੇ ਵਿੱਚ ਖੜੇ ਹੋਕੇ ਆਪਣੇ ਮੋਬਾਈਲ ਫੋਨ ''ਤੇ ਤਸਵੀਰਾਂ ਖਿੱਚਣ ਲੱਗ ਪਏ। ਇਸ ਦੌਰਾਨ ਇੱਕ ਮੋਟਰਸਾਈਕਲ ''ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਦੇ ਪੁੱਤਰ ਅਤੇ ਉਸਦੇ ਦੋਸਤਾਂ ਨੂੰ ਧੱਕਾ ਮਾਰ ਕਰ ਓਪੋ ਅਤੇ ਦੋ ਆਈਫੋਨ ਖੋਹ ਕੇ ਫਰਾਰ ਹੋ ਗਏ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪੱਧਰ 'ਤੇ ਫੋਨ ਖੋਹਣ ਵਾਲੇ ਨੌਜਵਾਨਾਂ ਦੀ ਭਾਲ ਕਰ ਰਹੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਸ਼ਾਲ ਪੁਰੀ, ਅਭਿਸ਼ੇਕ ਅਤੇ ਇਕ ਜੁਵੀਨਾਇਲ ਨੇ ਉਸ ਦੇ ਪੁੱਤਰ ਅਤੇ ਉਸ ਦੇ ਦੋਸਤਾਂ ਤੋਂ ਫੋਨ ਖੋਹੇ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਥਾਣਾ ਮੁਖੀ ਅਮਰਜੀਤ ਕੌਰ ਨੇ ਕਿਹਾ ਕਿ ਇੱਕ ਸੂਚਨਾ ਦੇ ਆਧਾਰ ''ਤੇ ਪੁਲਿਸ ਨੇ ਦੋਸ਼ੀ ਵਿਸ਼ਾਲ ਅਤੇ ਜੁਵੀਨਾਇਲ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਦੋ ਮੋਬਾਇਲ ਫੋਨ ਬਰਾਮਦ ਕੀਤੇ। ਗ੍ਰਿਫ਼ਤਾਰ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਤੀਜਾ ਫੋਨ ਅਭਿਸ਼ੇਕ ਕੋਲ ਹੈ, ਜਿਸ ਨੂੰ ਪੁਲਿਸ ਪਹਿਲਾਂ ਹੀ ਇਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ। ਥਾਣਾ ਮੁਖੀ ਨੇ ਕਿਹਾ ਕਿ ਤੀਜੇ ਦੋਸ਼ੀ ਅਭਿਸ਼ੇਕ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕਰ ਤੀਜਾ ਮੋਬਾਇਲ ਫੋਨ ਬਰਾਮਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ ਮੌਤ, ਬਾਥਰਮ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਮਤਾ ਪਾਸ ਹੋਣ ਮਗਰੋਂ ਅਸ਼ਵਨੀ ਸ਼ਰਮਾ ਦੇ ਤਿੱਖੇ ਬੋਲ
NEXT STORY