ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ 5 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਹ ਸਮੇਤ ਏ. ਐੱਸ. ਆਈ. ਸੋਮਨਾਥ ਅਤੇ ਹੋਰ ਪੁਲਸ ਪਾਰਟੀ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਥਾਣਾ ਸਿਟੀ ਬੰਗਾ ਤੋਂ ਗੜ੍ਹਸ਼ੰਕਰ ਚੌਕ ਤੋਂ ਕਚਹਿਰੀ ਚੌਕ ਵੱਲ ਹੁੰਦੇ ਹੋਏ ਝਿੱਕਾ ਨਹਿਰ ਪੁਲਸ ਵੱਲ ਨੂੰ ਜਾ ਰਹੇ ਸਨ।
ਉਨ੍ਹਾਂ ਦੱਸਿਆ ਜਿਵੇਂ ਹੀ ਉਹ ਨਹਿਰ ਪੁਲੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ ਨਹਿਰ ਪੁਲੀ ਨੂੰ ਪੈਦਲ ਪਾਰ ਕਰਦੇ ਹੋਏ ਆਉਂਦੇ ਵਿਖਾਈ ਦਿੱਤੇ। ਜੋ ਸਾਹਮਣੇ ਤੋਂ ਪੁਲਸ ਪਾਰਟੀ ਦੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਏ। ਜਿਨਾਂ ਵਿੱਚੋਂ ਇਕ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੇ ਹੋਏ ਇਕ ਲਿਫ਼ਾਫ਼ੇ ਨੂੰ ਦੂਜੇ ਨੌਜਵਾਨ ਨੂੰ ਫੜਾ ਦਿੱਤਾ ਅਤੇ ਉਸ ਨੇ ਉਹ ਲਿਫ਼ਾਫ਼ਾ ਸੜਕ ਕਿਨਾਰੇ ਉੱਘੇ ਹੋਏ ਘਾਹ ਫੂਸ ਵੱਲ ਨੂੰ ਸੁੱਟ ਦਿੱਤਾ ਅਤੇ ਆਪ ਦੋਵੇਂ ਜਣੇ ਤੇਜੀ ਨਾਲ ਪਿਛਾਹ ਨੂੰ ਮੁੜ ਪਏ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਕਾਟੋ ਕਲੇਸ਼ ਰਿਹੈ ਸਾਹਮਣੇ, ਹੁਣ ਵਿਵਾਦਾਂ 'ਚ ਘਿਰਿਆ ਇਹ ਆਗੂ
ਉਨ੍ਹਾਂ ਨੇ ਦੱਸਿਆ ਉਨ੍ਹਾਂ ਨੇ ਸ਼ੱਕ ਦੇ ਬਿਨ੍ਹਾਂ ਗੱਡੀ ਰੁਕਵਾ ਕੇ ਉਪਰੋਤਕ ਨੌਜਵਾਨਾਂ ਨੂੰ ਕਾਬੂ ਕੀਤਾ। ਸ਼ੁਰੂਆਤੀ ਜਾਂਚ ਦੌਰਾਨ ਜਿਸ ਨੌਜਵਾਨ ਨੇ ਲਿਫ਼ਾਫ਼ਾ ਦੂਜੇ ਨੌਜਵਾਨ ਨੂੰ ਫੜਾਇਆ ਸੀ, ਉਸ ਦੀ ਪਛਾਣ ਹਰਮਨਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਨਿਵਾਸੀ ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਦਕਿ ਲਿਫ਼ਾਫ਼ਾ ਘਾਹ ਫੂਸ ਵੱਲ ਸੁੱਟਣ ਵਾਲੇ ਨੌਜਵਾਨ ਦੀ ਪਛਾਣ ਅੰਕਿਤ ਵਰਮਾ ਪੁੱਤਰ ਲਾਲਾ ਰਾਮ ਨਿਵਾਸੀ ਬਲਖੇੜਾ ਡਾਕਖਾਨਾ ਖੰਡੀਆਂ ਉੱਤਰ ਪ੍ਰਦੇਸ਼ ਹਾਲ ਨਿਵਾਸੀ ਨਜਦੀਕ ਬੇਦੀ ਕੋਲਡ ਸਟੋਰ ਗੁਰੂ ਨਾਨਕ ਨਗਰ ਬੰਗਾ ਦੇ ਤੌਰ 'ਤੇ ਹੋਈ।
ਉਨ੍ਹਾਂ ਨੂੰ ਦੱਸਿਆ ਜਦੋਂ ਪੁਲਸ ਪਾਰਟੀ ਵੱਲੋਂ ਉਨ੍ਹਾਂ ਦੁਆਰਾ ਘਾਹ ਫੂਸ ਵੱਲ ਸੁੱਟੇ ਲਿਫ਼ਾਫ਼ੇ ਨੂੰ ਚੁੱਕ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਉਪਰੋਕਤ ਦੋਨਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਲਿਆਂਦਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਅੱਜ ਡਾਕਟਰੀ ਜਾਂਚ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਬਾਰਾਤ ਵਾਲੀ Range Rover ਦੇ ਉੱਡੇ ਪਰਖੱਚੇ
ਪੰਜਾਬ ਪੁਲਸ ਦੇ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ! ਕਮਰੇ 'ਚੋਂ ਮਿਲਿਆ ਸੁਸਾਈਡ ਨੋਟ, ਦੋ ਬੱਚਿਆਂ ਦਾ ਪਿਓ ਸੀ ਮੁਲਾਜ਼ਮ
NEXT STORY