ਫਗਵਾੜਾ (ਸੋਨੂੰ)- ਫਗਵਾੜਾ 'ਚ ਦੀਵਾਲੀ ਵਾਲੀ ਰਾਤ ਅਰਬਨ ਸਟੇਟ ਦੇ ਕੋਲ ਮੋਬਾਇਲਾਂ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਕੁਝ ਸ਼ਰਾਰਤੀ ਅਨਸਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਅਤੇ ਮੋਬਾਇਲਾਂ ਦੀ ਦੁਕਾਨ ਨੂੰ ਭੰਨ ਕੇ ਚਲੇ ਗਏ।
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਮੇਰੀ ਇਸ ਦੇ 'ਚ ਕੋਈ ਵੀ ਗਲਤੀ ਨਹੀਂ ਸੀ ਤਾਂ ਪਹਿਲਾਂ ਹੀ ਕਈ ਨੌਜਵਾਨ ਇਕ ਗੁੱਡੂ ਮੋਬਾਇਲ ਨਾਂ ਦੀ ਦੁਕਾਨ ਦੀ ਭੰਨਤੋੜ ਕਰਕੇ ਆਏ ਸਨ। ਉਨ੍ਹਾਂ ਕਿਹਾ ਕਿ ਉਹ ਸਿਵਲ ਹਸਪਤਾਲ ਫਗਵਾੜਾ 'ਚ ਉਸ ਦੀ ਖ਼ਬਰ ਲੈਣ ਲਈ ਗਏ ਸਨ। ਇਸ ਦੌਰਾਨ ਨੌਜਵਾਨਾਂ ਨੇ ਉਸ ਦੀ ਦੁਕਾਨ ਦੀ ਆ ਕੇ ਭੰਨਤੋੜ ਕਰ ਦਿੱਤੀ।

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਬਰਨਾਲਾ 'ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਇਸ ਮਾਮਲੇ ਦੀ ਸਾਰੀ ਜਾਣਕਾਰੀ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ ਪਰ ਕਾਫ਼ੀ ਸਮਾਂ ਬੀਤਣ ਦੇ ਬਾਅਦ ਵੀ ਪੁਲਸ ਹਜੇ ਤੱਕ ਦੁਕਾਨ 'ਤੇ ਮੌਕਾ ਵੇਖਣ ਨਹੀਂ ਪਹੁੰਚੀ। ਦੁਕਾਨ ਦੇ ਮਾਲਕ ਨੇ ਫਗਵਾੜਾ ਪੁਲਸ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਜ਼ਰੂਰ ਹੋਈ ਸੀ ਪਰ ਸ਼ਰਾਰਤੀ ਨੌਜਵਾਨਾਂ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਅਤੇ ਡੀਵੀਆਰ ਹੀ ਪੱਟ ਕੇ ਨਾਲ ਲੈ ਗਏ।

ਇਹ ਵੀ ਪੜ੍ਹੋ: 15 ਨਵੰਬਰ ਨੂੰ ਹੋਵੇਗੀ ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ, ਪਰਿਵਾਰ ਨੇ ਸਾਂਝੀ ਕੀਤੀ ਸਾਰੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ 13 ਕਿਲੋ 170 ਗ੍ਰਾਮ ਗਾਂਜੇ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
NEXT STORY