ਹੁਸ਼ਿਆਰਪੁਰ, (ਅਮਰਿੰਦਰ)— ਥਾਣਾ ਮਾਡਲ ਟਾਊਨ ਅਧੀਨ ਆਉਂਦੇ ਹੀਰਾ ਕਲੋਨੀ ਨੇੜੇ ਇਕ ਹੋਟਲ 'ਚ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਖੁਦਕੁਸ਼ੀ ਕਰ ਲਈ । ਮਾਮਲੇ ਦੀ ਜਾਣਕਾਰੀ ਦੁਪਹਿਰ ਬਾਅਦ ਉਸ ਸਮੇਂ ਲੱਗੀ ਜਦ ਦਿਨ ਭਰ ਨੌਜਵਾਨ ਦੇ ਕਮਰੇ 'ਚੋਂ ਬਾਹਰ ਨਹੀਂ ਨਿਕਲਣ 'ਤੇ ਹੋਟਲ ਕਰਮਚਾਰੀ ਨੂੰ ਸ਼ੱਕ ਹੋਇਆ । ਹੋਟਲ ਪ੍ਰਬੰਧਕ ਵੱਲੋਂ ਸੂਚਨਾ ਮਿਲਦੇ ਹੀ ਏ. ਐੱਸ. ਆਈ. ਚੰਚਲ ਸਿੰਘ ਅਤੇ ਏ. ਐੱਸ. ਆਈ. ਜਸਵੀਰ ਸਿੰਘ ਹੋਟਲ ਪਹੁੰਚ ਪੁਲਸ ਦੀ ਹਾਜ਼ਰੀ 'ਚ ਕਮਰੇ ਦੇ ਦਰਵਾਜ਼ੇ ਨੂੰ ਤੋੜਿਆ ਤਾਂ ਅੰਦਰ ਨੌਜਵਾਨ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ । ਮ੍ਰਿਤਕ ਦੀ ਪਛਾਣ 29 ਸਾਲ ਦਾ ਰਮਨੀਸ਼ ਰੱਤੂ ਪੁੱਤਰ ਸਤਪਾਲ ਰੱਤੂ ਨਿਵਾਸੀ ਰਣਜੀਤ ਨਗਰ ਰਹੀਮਪੁਰ ਰੋਡ ਵਜੋਂ ਹੋਈ । ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਦਿੱਤਾ ਹੈ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਸੋਮਵਾਰ ਲਿਆ ਸੀ ਹੋਟਲ 'ਚ ਕਮਰਾ
ਥਾਨਾ ਮਾਡਲ ਟਾਊਨ ਪੁਲਸ ਸਾਹਮਣੇ ਹੋਟਲ ਪ੍ਰਬੰਧਕ ਨੇ ਦੱਸਿਆ ਕਿ ਮ੍ਰਿਤਕ ਰਮਨੀਸ਼ ਰੱਤੂ ਨੇ ਸੋਮਵਾਰ ਸ਼ਾਮ 7 ਵਜੇ ਕਰੀਬ ਹੋਟਲ 'ਚ ਕਮਰਾ ਕਿਰਾਇਆ 'ਤੇ ਲਿਆ ਸੀ । ਮੰਗਲਵਾਰ ਬਾਅਦ ਦੁਪਹਿਰ ਜਦੋਂ ਰਮਨੀਸ਼ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਕਰਮਚਾਰੀਆਂ ਨੂੰ ਸ਼ੱਕ ਹੋਣ 'ਤੇ ਹੀ ਪੁਲਸ ਨੂੰ ਸੂਚਨਾ ਦਿੱਤੀ ਜਿਸ ਦੌਰਾਨ ਮੌਕੇ 'ਤੇ ਪੁਹੰਚ ਕੇ ਪੁਲਸ ਨੇ ਕਮਰੇ ਦਾ ਗੇਟ ਦਰਵਾਜ਼ਾ ਖੋਲਿਆ। ਮ੍ਰਿਤਕ ਦੀ ਪਛਾਣ ਹੋਟਲ ਦੇ ਰਿਕਾਰਡ 'ਚ ਮਿਲੇ ਆਧਾਰ ਕਾਰਡ ਤੋਂ ਹੋਈ । ਮ੍ਰਿਤਕ ਰਮਨੀਸ਼ ਰੱਤੂ ਨੇ ਆਤਮ ਹੱਤਿਆ ਕਿਉਂ ਕੀਤੀ ਅਤੇ ਉਹ ਕਿਸ ਗੱਲ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਉਸ ਦੀ ਜਾਣਕਾਰ ਪਰਿਵਾਰ ਦੇ ਬਿਆਨਾਂ ਦੇ ਬਾਅਦ ਹੀ ਪਤਾ ਚੱਲ ਸਕੇਗੀ।
ਬੇਟੇ ਦੀ ਮੌਤ ਦੀ ਖਬਰ ਸੁਣ ਪਿਤਾ ਦੀ ਹਾਲਤ ਵਿਗੜੀ
ਥਾਣਾ ਮਾਡਲ ਟਾਊਨ 'ਚ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਚੰਚਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਮਨੀਸ਼ ਰੱਤੂ ਸ਼ਹਿਰ 'ਚ ਕੰਪਿਊਟਰ ਦਾ ਕੰਮ ਕਰਦਾ ਸੀ ਅਤੇ ਅਜੇ ਉਹ ਕੁਆਰਾ ਹੀ ਸੀ । ਮੰਗਲਵਾਰ ਦੁਪਹਿਰ ਜਦ ਬੇਟੇ ਰਮਨੀਸ਼ ਰੱਤੂ ਦੀ ਮੌਤ ਦੀ ਖਬਰ ਉਸਦੇ ਪਿਤਾ ਸਤਪਾਲ ਰੱਤੂ ਨੂੰ ਮਿਲੀ ਤਾਂ ਉਨ੍ਹਾਂ ਦੀ ਤਬੀਅਤ ਵਿਗੜਦੇ ਹੀ ਪਰਿਵਾਰ ਉਨ੍ਹਾਂ ਨੂੰ ਲੈ ਕੇ ਹਸਪਤਾਲ ਪਹੁੰਚ ਗਏ। ਪੁਲਸ ਬੁੱਧਵਾਰ ਨੂੰ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕਰ ਪੋਸਟਮਾਰਟਮ ਦੇ ਬਾਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦੇਵੇਗੀ।
ਲਾਂਬੜਾ ਪੁਲਸ ਵਲੋਂ ਦੋ ਹੈਰੋਇਨ ਸਮੱਗਲਰ ਕਾਬੂ
NEXT STORY