ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਕੋਰਸ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਯੋਗ ਕੁਆਰੇ ਪੁਰਸ਼ ਅਤੇ ਕੁਆਰੀ ਮਹਿਲਾ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 93 ਅਹੁਦਿਆਂ ਨੂੰ ਭਰਿਆ ਜਾਵੇਗਾ।
ਐੱਸ.ਐੱਸ.ਸੀ. (Tech) ਪੁਰਸ਼- 61
ਐੱਸ.ਐੱਸ.ਸੀ. (Tech) ਔਰਤਾਂ- 32
ਆਖ਼ਰੀ ਤਾਰੀਖ਼
ਉਮੀਦਵਾਰ 9 ਫਰਵਰੀ 2023 ਤੱਕ ਰਜਿਸਟਰੇਸ਼ਨ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇੰਜੀਨੀਅਰਿੰਗ ਡਿਗਰੀ ਕੋਰਸ ਪਾਸ ਕਰ ਲਈ ਹੈ ਜਾਂ ਇੰਜੀਨੀਅਰਿੰਗ ਡਿਗਰੀ ਕੋਰਸ ਦੇ ਫਾਈਨਲ ਈਅਰ 'ਚ ਹੈ, ਉਹ ਉਮੀਦਵਾਰ ਅਪਲਾਈ ਕਰਨ ਲਈ ਯੋਗ ਹੈ। ਇਸ ਤੋਂ ਇਲਾਵਾ ਨਾਨ-ਟੈਕਨਿਕਲ ਸਟ੍ਰੀਮ ਲਈ ਕਿਸੇ ਵੀ ਵਿਸ਼ੇ 'ਚ ਗਰੈਜੂਏਟ ਅਤੇ ਤਕਨੀਕੀ ਲਈ ਕਿਸੇ ਵੀ ਇੰਜੀਨੀਅਰਿੰਗ ਸਟ੍ਰੀਮ 'ਚ BE/BTech ਡਿਗਰੀ ਧਾਰਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 20 ਤੋਂ 27 ਸਾਲ ਤੈਅ ਕੀਤੀ ਗਈ ਹੈ, ਜਿਸ 'ਚ ਨਿਯਮ ਅਨੁਸਾਰ ਛੋਟ ਦਾ ਵੀ ਪ੍ਰਬੰਧ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਕੋਲ ਇੰਡੀਆ 'ਚ 290 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY