ਨਵੀਂ ਦਿੱਲੀ- ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ 1061 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਡੀ.ਆਰ.ਡੀ.ਓ. ਨੇ ਜੂਨੀਅਰ ਟਰਾਂਸਲੇਟਰ, ਸਟੇਨੋਗ੍ਰਾਫ਼ਰ ਗ੍ਰੇਡ-1, ਸਟੇਨੋਗ੍ਰਾਫ਼ਰ ਗ੍ਰੇਡ-2, ਐਡਮਿਨੀਸਟ੍ਰੇਟਿਵ ਅਸਿਸਟੈਂਟ, ਸਟੋਰ ਅਸਿਸਟੈਂਟ, ਸਕਿਊਰਿਟੀ ਅਸਿਸਟੈਂਟ, ਵ੍ਹੀਕਲ ਆਪਰੇਟਰ, ਫਾਇਰ ਇੰਜਣ ਡਰਾਈਵਰ, ਫਾਇਰਮੈਨ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 7 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ ਵੱਖ-ਵੱਖ ਸਿੱਖਿਆ ਯੋਗਤਾ ਮੰਗੀ ਗਈ ਹੈ। ਇਸ ਬਾਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖ ਸਕਦੇ ਹੋ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਰੱਖੀ ਗਈ ਹੈ। ਉੱਥੇ ਹੀ ਵੱਧ ਤੋਂ ਵੱਧ ਉਮਰ 27 ਸਾਲ ਤੈਅ ਕੀਤੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਫੀਸ
ਜਨਰਲ, ਓ.ਬੀ.ਸੀ. ਅਤੇ ਈ.ਡਬਲਿਊ.ਐੱਸ. ਸ਼੍ਰੇਣੀ ਤੋਂ 100 ਰੁਪਏ ਐਪਲੀਕੇਸ਼ਨ ਫੀਸ ਲਈ ਜਾਵੇਗੀ। ਉੱਥੇ ਹੀ ਐੱਸ.ਸੀ., ਐੱਸ.ਟੀ. ਅਤੇ ਔਰਤਾਂ ਤੋਂ ਫੀਸ ਨਹੀਂ ਲਈ ਜਾਵੇਗੀ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਨੋਟੀਫਿਕੇਸ਼ਨ 'ਤੇ ਕਲਿੱਕ ਕਰਨ।
ਰੇਲਵੇ 'ਚ ਡੀਜ਼ਲ ਮੈਕੇਨਿਕ-ਪਲੰਬਰ ਸਣੇ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ
NEXT STORY