ਨਵੀਂ ਦਿੱਲੀ- ਭਾਰਤੀ ਫ਼ੌਜ ਦੇ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਵਲੋਂ ਐੱਸ.ਐੱਸ.ਸੀ. ਟੈਕਨੀਕਲ ਅਫ਼ਸਰ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ 196
62ਵਾਂ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਤਕਨੀਕੀ ਅਧਿਕਾਰੀ- ਪੁਰਸ਼- 175 ਅਹੁਦੇ
33ਵਾਂ ਸ਼ਾਰਟ ਸਰਵਿਸ ਕਮਿਸ਼ਰ (ਐੱਸ.ਐੱਸ.ਸੀ.ਡਬਲਿਊ.) ਤਕਨੀਕੀ ਅਧਿਕਾਰੀ- ਔਰਤ- 19 ਅਹੁਦੇ
ਐੱਸ.ਐੱਸ.ਸੀ.ਡਬਲਿਊ. ਟੇਕ ਅਤੇ ਨਾਨ-ਟੇਕ (ਸਿਰਫ਼ ਰੱਖਿਆ ਕਰਮੀਆਂ ਦੀਆਂ ਵਿਧਵਾਵਾਂ ਲਈ)- 2 ਅਹੁਦੇ
ਉਮਰ
ਇਸ ਭਰਤੀ ਲਈ ਅਪਲਾਈ ਦੀ ਉਮਰ 20 ਸਾਲ ਤੈਅ ਹੈ। ਇਸ ਪ੍ਰਕਿਰਿਆ 'ਚ ਵੱਧ ਤੋਂ ਵੱਧ ਉਮਰ 27/35 ਸਾਲ ਤੈਅ ਕੀਤੀ ਗਈ ਹੈ। ਉੱਥੇ ਹੀ ਰਾਖਵਾਂਕਰਨ ਸ਼੍ਰੇਣੀ ਲਈ ਉਮਰ ਹੱਦ 'ਚ ਸਰਕਾਰੀ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਨਾਲ ਸੰਬੰਧਤ ਖੇਤਰ 'ਚ ਗਰੈਜੂਏਸ਼ਨ/ਬੀਟੈਕ/ਬੀਈ 'ਚ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ।
ਤਨਖਾਹ
ਉਮੀਦਵਾਰਾਂ ਨੂੰ 56 ਹਜ਼ਾਰ 100 ਰੁਪਏ ਤੋਂ ਲੈ ਕੇ 2 ਲੱਖ 50 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਜਲ ਸੈਨਾ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ
NEXT STORY