ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਡਾਕ ਵਿਭਾਗ 'ਚ ਬੰਪਰ ਭਰਤੀਆਂ ਕੀਤੀਆਂ ਜਾਣਗੀਆਂ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 1899 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਜਿਨ੍ਹਾਂ 'ਚ ਪੋਸਟਲ ਅਸਿਟੈਂਟ ਦੇ 598 ਅਹੁਦੇ, ਪੋਸਟਮੈਨ ਦੇ 585 ਅਹੁਦੇ, ਮਲਟੀ ਟਾਸਕਿੰਗ ਸਟਾਫ਼ ਦੇ 570, ਸ਼ਾਰਟਿੰਗ ਅਸਿਸਟੈਂਟ ਦੇ 143 ਅਹੁਦੇ ਅਤੇ ਮੇਲ ਗਾਰਡ ਦੇ 3 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਲਈ ਸਿੱਖਿਆ ਯੋਗਤਾ ਵੱਖ-ਵੱਖ ਰੱਖੀ ਗਈ ਹੈ। ਉਮੀਦਵਾਰ ਅਹੁਦੇ ਅਨੁਸਾਰ 10ਵੀਂ, 12ਵੀਂ ਅਤੇ ਗਰੈਜੂਏਟ ਹੋਣਾ ਚਾਹੀਦਾ। ਨਾਲ ਹੀ ਉਮੀਦਵਾਰ ਕੋਲ ਕੰਪਿਊਟਰ ਗਿਆਨ ਹੋਣਾ ਜ਼ਰੂਰੀ ਹੈ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਤੈਅ ਕੀਤੀ ਗਈ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 9 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ITBP 'ਚ ਅਸਿਸਟੈਂਟ ਕਮਾਂਡੈਂਟ ਲਈ ਨਿਕਲੀ ਭਰਤੀ, ਇੰਝ ਕਰੋ ਅਪਲਾਈ
NEXT STORY