ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਾਨਪੁਰ ਦੇ ਪੌਸ਼ ਇਲਾਕੇ ਗਵਾਲਟੋਲੀ ਵਿੱਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਲੈਂਬਰਗਿਨੀ ਕਾਰ ਨੇ ਕਈ ਲੋਕਾਂ ਨੂੰ ਦਰੜ ਸੁੱਟਿਆ ਤੇ ਕਈ ਵਾਹਨਾਂ ਨੂੰ ਵੀ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ।
ਇਹ ਘਟਨਾ ਵੀ.ਆਈ.ਪੀ. ਰੋਡ 'ਤੇ ਰੇਵ-3 ਮਾਲ ਦੇ ਨੇੜੇ ਦੁਪਹਿਰ ਕਰੀਬ 3:15 ਵਜੇ ਵਾਪਰਿਆ। ਲਗਜ਼ਰੀ ਕਾਰ ਨੂੰ ਮਸ਼ਹੂਰ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦਾ 45 ਸਾਲਾ ਪੁੱਤਰ ਸ਼ਿਵਮ ਮਿਸ਼ਰਾ ਚਲਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ, ਕਾਰ ਨੇ ਪਹਿਲਾਂ ਇੱਕ ਆਟੋ-ਰਿਕਸ਼ਾ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਖੜ੍ਹੇ ਰਾਇਲ ਐਨਫੀਲਡ ਮੋਟਰਸਾਈਕਲ ਵਿੱਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਹਵਾ ਵਿੱਚ ਲਗਭਗ 10 ਫੁੱਟ ਉੱਚਾ ਉੱਛਲ ਕੇ ਦੂਰ ਜਾ ਡਿੱਗਿਆ। ਕਾਰ ਮੋਟਰਸਾਈਕਲ ਨੂੰ ਘੜੀਸਦੀ ਹੋਈ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।
ਹਾਦਸੇ ਤੋਂ ਬਾਅਦ ਜਦੋਂ ਗੁੱਸੇ ਵਿੱਚ ਆਏ ਲੋਕਾਂ ਨੇ ਕਾਰ ਨੂੰ ਘੇਰ ਲਿਆ, ਤਾਂ ਸ਼ਿਵਮ ਦੇ ਨਾਲ ਦੂਜੀ ਕਾਰ ਵਿੱਚ ਚੱਲ ਰਹੇ ਉਸ ਦੇ ਨਿੱਜੀ ਬਾਊਂਸਰਾਂ ਨੇ ਲੋਕਾਂ ਨਾਲ ਬਦਸਲੂਕੀ ਕੀਤੀ। ਬਾਊਂਸਰਾਂ ਨੇ ਭੀੜ ਨੂੰ ਧੱਕੇ ਮਾਰ ਕੇ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ।
ਹਾਦਸੇ ਮਗਰੋਂ ਪੁਲਸ ਨੇ ਦਿੱਲੀ ਨੰਬਰ ਵਾਲੀ ਲੈਂਬੋਰਗਿਨੀ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ। ਹਾਲਾਂਕਿ, ਜ਼ਖ਼ਮੀਆਂ ਅਤੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਪੁਲਸ ਕਾਰੋਬਾਰੀ ਦੇ ਪ੍ਰਭਾਵ ਕਾਰਨ ਮੁਲਜ਼ਮ 'ਤੇ ਨਰਮ ਰੁਖ ਅਪਣਾ ਰਹੀ ਹੈ ਅਤੇ ਉਨ੍ਹਾਂ 'ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਸ਼ਿਵਮ ਮਿਸ਼ਰਾ ਦੇ ਪਿਤਾ ਕੇ.ਕੇ. ਮਿਸ਼ਰਾ ਦੀ ਕੰਪਨੀ 'ਬੰਸ਼ੀਧਰ ਐਕਸਪੋਰਟਸ' 'ਤੇ ਕੁਝ ਸਮੇਂ ਪਹਿਲਾਂ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਸੀ, ਜਿਸ ਦੌਰਾਨ 100 ਕਰੋੜ ਰੁਪਏ ਤੋਂ ਵੱਧ ਦੀਆਂ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY