ਨਵੀਂ ਦਿੱਲੀ- ਅਧਿਆਪਕ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਹਿਮਾਚਲ ਪ੍ਰਦੇਸ਼ 'ਚ ਸਰਕਾਰੀ ਨੌਕਰੀ ਪਾਉਣ ਦਾ ਸ਼ਾਨਦਾਰ ਮੌਕਾ ਹੈ। ਹਿਮਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (HPPSC) ਨੇ ਆਨਲਾਈਨ ਭਰਤੀ ਜ਼ਰੀਏ ਅਧਿਆਪਕ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਅਤੇ ਯੋਗ ਉਮੀਦਵਾਰ HPPSC ਦੀ ਅਧਿਕਾਰਤ ਵੈੱਬਸਾਈਟ http://hppsc.hp.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਹਿਮਾਚਲ ਪ੍ਰਦੇਸ਼ ਅਧਿਆਪਕ ਭਰਤੀ ਲਈ ਆਨਲਾਈਨ ਅਰਜ਼ੀਆਂ 17 ਅਕਤੂਬਰ ਤੋਂ ਸ਼ੁਰੂ ਹੋ ਗਈਆਂ ਹਨ, ਜੋ ਕਿ 13 ਨਵੰਬਰ 2023 ਤੱਕ ਜਾਰੀ ਰਹਿਣਗੀਆਂ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 585 ਅਸਾਮੀਆਂ ਭਰੀਆਂ ਜਾਣਗੀਆਂ। ਇਹ ਅਸਾਮੀਆਂ ਹਿਮਾਚਲ ਪ੍ਰਦੇਸ਼ ਵਿਚ ਉੱਚ ਸਿੱਖਿਆ ਵਿਭਾਗ 'ਚ ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਇਤਿਹਾਸ, ਹਿੰਦੀ, ਅੰਗਰੇਜ਼ੀ ਅਤੇ ਹੋਰਾਂ ਸਮੇਤ ਵੱਖ-ਵੱਖ ਵਿਸ਼ਿਆਂ ਲਈ ਉਪਲਬਧ ਹਨ।
ਅਹੁਦਿਆਂ ਦਾ ਵੇਰਵਾ
ਅੰਗਰੇਜ਼ੀ: 63 ਅਸਾਮੀਆਂ
ਹਿੰਦੀ: 117 ਅਸਾਮੀਆਂ
ਇਤਿਹਾਸ: 115 ਅਸਾਮੀਆਂ
ਰਾਜਨੀਤੀ ਸ਼ਾਸਤਰ: 102 ਅਸਾਮੀਆਂ
ਅਰਥ ਸ਼ਾਸਤਰ: 17 ਅਸਾਮੀਆਂ
ਗਣਿਤ: 41 ਅਸਾਮੀਆਂ
ਭੌਤਿਕ ਵਿਗਿਆਨ: 45 ਅਸਾਮੀਆਂ
ਕੈਮਿਸਟਰੀ: 29 ਅਸਾਮੀਆਂ
ਜੀਵ ਵਿਗਿਆਨ: 09 ਅਸਾਮੀਆਂ
ਕਾਮਰਸ: 47 ਅਸਾਮੀਆਂ
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 585 ਅਸਾਮੀਆਂ
ਵਿੱਦਿਅਕ ਯੋਗਤਾ
ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਸਬੰਧਤ ਵਿਸ਼ਿਆਂ 'ਚ ਬੈਚਲਰ ਜਾਂ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। B.Ed ਦੀ ਡਿਗਰੀ ਜਾਂ M.Sc. ਵਿਚ ਦੋ ਸਾਲਾਂ ਦੀ ਏਕੀਕ੍ਰਿਤ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਰੀਤੀ-ਰਿਵਾਜ ਅਤੇ ਬੋਲੀ ਦਾ ਗਿਆਨ ਹੋਣਾ ਚਾਹੀਦਾ ਹੈ।
ਉਮਰ ਹੱਦ
ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਯੋਗ ਬਿਨੈਕਾਰਾਂ ਦੀ ਉਮਰ 01 ਜਨਵਰੀ 2023 ਨੂੰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਹੱਦ 'ਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਪੀ. ਡਬਲਯੂ. ਡੀ/ਈ. ਡਬਲਯੂ. ਐਸ/ਅਜ਼ਾਦੀ ਘੁਲਾਟੀਏ ਸ਼੍ਰੇਣੀਆਂ ਦੇ ਪੁਰਸ਼ ਉਮੀਦਵਾਰਾਂ ਅਤੇ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ 400 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਸੂਬੇਦੇ ਐਸ. ਸੀ/ਐਸ. ਟੀ/ਓ. ਬੀ. ਸੀ/ਈ. ਡਬਲਯੂ. ਐਸ ਸ਼੍ਰੇਣੀ ਲਈ 100 ਰੁਪਏ ਫ਼ੀਸ ਲਾਗੂ ਹੈ।
ਕਿਵੇਂ ਅਪਲਾਈ ਕਰਨਾ ਹੈ?
ਯੋਗ ਉਮੀਦਵਾਰਾਂ ਨੂੰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ hppsc.hp.gov.in 'ਤੇ ਦਿੱਤੇ 'ਆਨਲਾਈਨ ਅਪਲਾਈ' ਸੈਕਸ਼ਨ 'ਤੇ ਜਾਣਾ ਚਾਹੀਦਾ ਹੈ ਅਤੇ ਆਨਲਾਈਨ ਅਪਲਾਈ 'ਤੇ ਕਲਿੱਕ ਕਰਨਾ ਹੈ। ਨਵੇਂ ਪੋਰਟਲ 'ਤੇ 'ਨਵੀਂ ਰਜਿਸਟ੍ਰੇਸ਼ਨ' ਲਿੰਕ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰੋ। ਹੁਣ ਤਿਆਰ ਕੀਤੇ ਪ੍ਰਮਾਣ ਪੱਤਰਾਂ ਦੀ ਮਦਦ ਨਾਲ ਲੌਗਇਨ ਕਰੋ ਅਤੇ ਅਰਜ਼ੀ ਫਾਰਮ ਭਰੋ। ਦਸਤਾਵੇਜ਼ ਅਪਲੋਡ ਕਰੋ, ਫੀਸਾਂ ਦਾ ਭੁਗਤਾਨ ਕਰੋ। ਆਪਣਾ ਫਾਰਮ ਭਰਨ ਤੋਂ ਬਾਅਦ ਪੁਸ਼ਟੀ ਪੰਨੇ ਨੂੰ ਡਾਉਨਲੋਡ ਕਰੋ ਅਤੇ ਹੋਰ ਵਰਤੋਂ ਲਈ ਇਸ ਦਾ ਪ੍ਰਿੰਟਆਊਟ ਲਓ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
HPPSC Teacher Recruitment 2023
ਹਾਈ ਕੋਰਟ 'ਚ ਗ੍ਰੈਜੂਏਟ ਪਾਸ ਲਈ 140 ਤੋਂ ਵਧੇਰੇ ਅਸਾਮੀਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY