ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਸਰਕਲਾਂ ਵਿੱਚ 10ਵੀਂ ਪਾਸ ਲਈ ਗ੍ਰਾਮੀਣ ਡਾਕ ਸੇਵਕਾਂ ਦੇ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ। ਸਾਰੇ ਸਰਕਲਾਂ ਨੂੰ ਮਿਲਾ ਕੇ ਕੁੱਲ 30041 ਅਸਾਮੀਆਂ ਭਰੀਆਂ ਜਾਣਗੀਆਂ। 10ਵੀਂ ਪਾਸ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾ ਕੇ ਅੱਜ ਤੋਂ ਯਾਨੀ 3 ਅਗਸਤ 2023 ਤੋਂ 23 ਅਗਸਤ 2023 ਅਪਲਾਈ ਕਰ ਸਕਦੇ ਹਨ। ਗ੍ਰਾਮੀਣ ਡਾਕ ਸੇਵਕ ਦੀ ਇਸ ਭਰਤੀ ਤਹਿਤ ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬ੍ਰਾਂਚ ਪੋਸਟਮਾਸਟਰ, ਡਾਕ ਸੇਵਕ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।
![PunjabKesari](https://static.jagbani.com/multimedia/12_07_3962013761-ll.jpg)
ਉਮਰ ਹੱਦ
ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ। ਵੱਧ ਤੋਂ ਵੱਧ ਉਮਰ ਸੀਮਾ ਵਿੱਚ ਅਨੁਸੂਚਿਤ ਜਾਤੀਆਂ ਨੂੰ 5 ਸਾਲ, ਓਬੀਸੀ ਵਰਗ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ
ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਵੇ। 10ਵੀਂ ਜਮਾਤ ਵਿੱਚ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿੱਚ ਪਾਸ ਹੋਣਾ ਜ਼ਰੂਰੀ ਹੈ। 10ਵੀਂ ਜਮਾਤ ਤੱਕ ਸਥਾਨਕ ਭਾਸ਼ਾ ਦੀ ਪੜ੍ਹਾਈ ਵੀ ਜ਼ਰੂਰੀ ਹੈ।
ਤਨਖਾਹ ਸਕੇਲ (ਅਹੁਦੇ ਮੁਤਾਬਕ)
- BPM ਲਈ 12,000 ਰੁਪਏ - 29,380 ਰੁਪਏ।
- ABPM/ਡਾਕ ਸੇਵਕ ਲਈ 10,000 ਤੋਂ -24,470 ਰੁਪਏ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀਆਂ ਆਨਲਾਈਨ ਜਮ੍ਹਾਂ ਅਰਜ਼ੀਆਂ ਦੇ ਆਧਾਰ 'ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਉੱਚ ਵਿਦਿਅਕ ਯੋਗਤਾ ਵਾਲੇ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਤਰਜੀਹ ਨਹੀਂ ਦਿੱਤੀ ਜਾਵੇਗੀ। ਅੰਤਿਮ ਚੋਣ 10ਵੀਂ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੋਵੇਗੀ।
ਅਰਜ਼ੀ ਫ਼ੀਸ
ਜਨਰਲ ਅਤੇ ਓਬੀਸੀ ਸ਼੍ਰੇਣੀ ਲਈ ਅਰਜ਼ੀ ਫੀਸ - 100 ਰੁਪਏ। SC, ST ਅਤੇ ਸਾਰੇ ਵਰਗਾਂ ਦੀਆਂ ਔਰਤਾਂ ਲਈ ਕੋਈ ਫੀਸ ਨਹੀਂ ਹੈ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੁੜੀਆਂ-ਮੁੰਡਿਆਂ ਲਈ ਸਬ ਇੰਸਪੈਕਟਰ ਦੇ 1800 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY