ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ (SSC) ਆਈ. ਟੀ. ਲਈ ਯੋਗ ਅਤੇ ਇੱਛੁਕ ਉਮੀਦਵਾਰਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਲਈ ਕੁਆਰੇ ਯੋਗ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ 4 ਤੋਂ 20 ਅਗਸਤ 2023 ਤੱਕ ਅਧਿਕਾਰਤ ਵੈੱਬਸਾਈਟ http://joinindiannavy.gov.in 'ਤੇ ਖਾਲੀ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
SSC ਕਾਰਜਕਾਰੀ (ਸੂਚਨਾ ਤਕਨਾਲੋਜੀ) ਦੇ ਅਹੁਦੇ ਲਈ ਕੁੱਲ 35 ਅਸਾਮੀਆਂ ਨੂੰ ਭਰਿਆ ਜਾਵੇਗਾ।
ਉਮਰ ਹੱਦ-
ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ 2 ਜਨਵਰੀ, 1999 ਤੋਂ 1 ਜੁਲਾਈ, 2004 ਦਰਮਿਆਨ ਜਨਮੇ ਉਮੀਦਵਾਰ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਵਿਦਿਅਕ ਯੋਗਤਾ:
ਉਮੀਦਵਾਰ ਕੋਲ 10ਵੀਂ ਜਾਂ 12ਵੀਂ ਜਮਾਤ 'ਚ ਅੰਗਰੇਜ਼ੀ 'ਚ ਘੱਟੋ-ਘੱਟ 60 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ MSc/BE/B Tech /MTech (ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ/ਕੰਪਿਊਟਰ ਇੰਜਨੀਅਰਿੰਗ / ਇਨਫਰਮੇਸ਼ਨ ਤਕਨਾਲੋਜੀ/ਸਾਫਟਵੇਅਰ ਸਿਸਟਮਜ਼/ਸਾਈਬਰ ਸੁਰੱਖਿਆ/ਸਿਸਟਮ ਐਡਮਿਨਿਸਟ੍ਰੇਸ਼ਨ ਅਤੇ ਨੈੱਟਵਰਕਿੰਗ/ਕੰਪਿਊਟਰ ਸਿਸਟਮ ਅਤੇ ਨੈੱਟਵਰਕਿੰਗ/ਡਾਟਾ ਐਨਾਲਿਟਿਕਸ/ਆਰਟੀਫੀਸ਼ੀਅਲ ਇੰਟੈਲੀਜੈਂਸ) ਸਮੇਤ ਹੋਰ ਟਰੇਡ 'ਚ ਪ੍ਰਵੇਸ਼ ਦਿੱਤਾ ਜਾਵੇਗਾ।
ਇੰਝ ਕਰੋ ਅਪਲਾਈ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ www.joinindiannavy.gov.in 'ਤੇ ਜਾਓ
ਹੋਮਪੇਜ 'ਤੇ ਮੌਜੂਦਾ ਇਵੈਂਟਸ ਟੈਬ 'ਤੇ ਜਾਓ
ਆਪਣੇ ਆਪ ਨੂੰ ਰਜਿਸਟਰ ਕਰੋ ਅਤੇ SSC IT ਕਾਰਜਕਾਰੀ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਦੇ ਨਾਲ ਅੱਗੇ ਵਧੋ
ਫਾਰਮ ਭਰੋ ਅਤੇ ਜਮ੍ਹਾਂ ਕਰੋ
ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇਕ ਪ੍ਰਿੰਟਆਊਟ ਲਓ
ਵਧੇਰੇ ਵੇਰਵਿਆਂ ਲਈ ਉਮੀਦਵਾਰਾਂ ਨੂੰ ਇੱਥੇ ਅਧਿਕਾਰਤ ਵੈਬਸਾਈਟ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
Indian Navy recruitment 2023
ਕਾਂਸਟੇਬਲ ਦੇ 3500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
NEXT STORY