ਨਵੀਂ ਦਿੱਲੀ/ਭੋਪਾਲ- ਮੱਧ ਪ੍ਰਦੇਸ਼ ਸਰਕਾਰ ਨਵੇਂ ਪਟਵਾਰੀਆਂ ਦੀ ਨਿਯੁਕਤੀ ਕਰਨ ਜਾ ਰਹੀ ਹੈ। 3555 ਅਸਾਮੀਆਂ ਲਈ ਐਮਪੀ ਪਟਵਾਰੀ ਭਰਤੀ 2022-2023 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (MPPEB) ਨੇ ਗਰੁੱਪ 2 (ਸਬ ਗਰੁੱਪ 4) ਦੀਆਂ ਅਸਾਮੀਆਂ ਲਈ 22 ਨਵੰਬਰ 2022 ਨੂੰ ਸਰਕਾਰੀ ਵੈਬਸਾਈਟ 'ਤੇ MPPEB ਪਟਵਾਰੀ ਭਰਤੀ 2022-2023 ਲਈ ਅਧਿਕਾਰਤ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਹੈ।
ਖਾਲੀ ਅਸਾਮੀਆਂ ਵਿਚ ਨਿਯਮਤ ਸਹਾਇਕ ਮੁਲਾਂਕਣ, ਸਹਾਇਕ ਮਾਲ ਅਫਸਰ ਅਤੇ ਭੂਮੀ ਰਿਕਾਰਡ ਦੀ ਸਿੱਧੀ ਅਤੇ ਬੈਕਲਾਗ ਭਰਤੀ, ਪਟਵਾਰੀ ਕਾਰਜਕਾਰੀ ਦੇ ਅਹੁਦੇ ਲਈ ਭਰਤੀ ਕੀਤੀ ਜਾਵੇਗੀ। ਪਟਵਾਰੀ ਅਹੁਦੇ ਦੀ ਅਸਾਮੀ ਲਈ 5 ਜਨਵਰੀ 2023 ਤੋਂ ਆਨਲਾਈਨ ਅਰਜ਼ੀ ਸ਼ੁਰੂ ਹੋਵੇਗੀ। ਐਮਪੀ ਪਟਵਾਰੀ ਅਰਜ਼ੀ ਫਾਰਮ 2022-23 19 ਜਨਵਰੀ 2023 ਤੱਕ ਖੁੱਲ੍ਹਾ ਰਹੇਗਾ।
ਵਿੱਦਿਅਕ ਯੋਗਤਾ-
ਕਿਸੇ ਵੀ ਵਿਸ਼ੇ ’ਚ ਗਰੈਜੂਏਟ ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਕੰਪਿਊਟਰ ਹਿੰਦੀ ਟਾਈਪਿੰਗ ਆਉਣੀ ਚਾਹੀਦੀ ਹੈ। ਉੱਥੇ ਹੀ ਹੋਰ ਅਹੁਦਿਆਂ ਲਈ ITI/ਡਿਗਰੀ/ਡਿਪਲੋਮਾ ਅਹੁਦਿਆਂ ਮੁਤਾਬਕ ਵੱਖ-ਵੱਖ ਯੋਗਤਾ ਹੈ।
ਉਮਰ ਹੱਦ
ਸਾਰੇ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ 1 ਜਨਵਰੀ 2023 ਨੂੰ 18 ਸਾਲ ਤੋਂ ਘੱਟ ਅਤੇ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਮੱਧ ਪ੍ਰਦੇਸ਼ ਸੂਬੇ ਦੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਐੱਮ. ਪੀ. ਸਰਕਾਰ ਦੇ ਰਿਜ਼ਰਵੇਸ਼ਨ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।
ਲਿਖਤੀ ਪ੍ਰੀਖਿਆ ਜ਼ਰੀਏ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਜ਼ਰੀਏ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ 200 ਅੰਕਾਂ ਦੀ ਹੋਵੇਗੀ। 100 ਅੰਕਾਂ ਦੇ ਪੇਪਰ ’ਚ ਆਮ ਗਿਆਨ, ਆਮ ਹਿੰਦੀ, ਅੰਗਰੇਜ਼ੀ, ਗਣਿਤ ਦੇ ਸਵਾਲ ਪੁੱਛੇ ਜਾਣਗੇ। ਜਦਕਿ 100 ਅੰਕਾਂ ਦੇ ਪੇਪਰ ’ਚ ਆਮ ਗਿਆਨ ਅਤੇ ਕੰਪਿਊਟਰ ਗਿਆਨ ਅਤੇ ਜਨਰਲ ਰੀਜ਼ਨਿੰਗ ਐਬਿਲਟੀ ਅਤੇ ਜਨਰਲ ਮੈਨੇਜਮੈਂਟ ਦੇ ਸਵਾਲ ਹੋਣਗੇ।
ਅਰਜ਼ੀ ਫ਼ੀਸ
ਉਮੀਦਵਾਰਾਂ ਨੂੰ 560 ਰੁਪਏ ਅਰਜ਼ੀ ਫ਼ੀਸ ਦੇ ਰੂਪ ’ਚ ਦੇਣੇ ਹੋਣਗੇ। ਹਾਲਾਂਕਿ ਮੱਧ ਪ੍ਰਦੇਸ਼ ਸੂਬੇ ਦੇ ਮੂਲ ਵਾਸੀ ST/SC/OBC ਉਮੀਦਵਾਰਾਂ ਲਈ ਅਰਜ਼ੀ ਫ਼ੀਸ 310 ਰੁਪਏ ਹੈ।
ਇੰਝ ਕਰੋ ਅਪਲਾਈ
ਇੱਛੁਕ ਅਤੇ ਯੋਗ ਉਮੀਦਵਾਰ 5 ਜਨਵਰੀ ਤੋਂ ਅਧਿਕਾਰਤ ਵੈੱਬਸਾਈਟ http://peb.mp.gov.in ਅਤੇ http://peb.mponline.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।
ਸਟੇਟ ਬੈਂਕ ਆਫ ਇੰਡੀਆ 'ਚ ਅਫ਼ਸਰ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY