ਨਵੀਂ ਦਿੱਲੀ- ਨੈਸ਼ਨਲ ਥਰਮਲ ਪਾਵਰ ਕੰਪਨੀ ਲਿਮਟਿਡ (NTPC) ਨੇ ITI ਟਰੇਡ ਅਪ੍ਰੈਂਟਿਸ ਟ੍ਰੇਨੀ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਹ ਉਮੀਦਵਾਰ ਜੋ ਅਪ੍ਰੈਂਟਿਸ ਟਰੇਨੀ (NTPC ਭਰਤੀ 2022) ਦੀਆਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ www.apprenticeshipindia.gov.in 'ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 31 ਦਸੰਬਰ 2022 ਹੈ।
ਕੁੱਲ ਅਹੁਦੇ
ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 218 ਅਹੁਦੇ ਭਰੇ ਜਾਣਗੇ।
ਅਹੁਦਿਆਂ ਦਾ ਵੇਰਵਾ
ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ - 38
ਇਲੈਕਟ੍ਰੀਸ਼ੀਅਨ - 57
ਫਿਟਰ - 75
ਟਰਨਰ - 13
ਇੰਸਟਰੂਮੈਂਟ ਮਕੈਨਿਕ - 13
ਵੈਲਡਰ - 10
ਏਅਰ ਕੰਡੀਸ਼ਨਿੰਗ - 06
ਡਰਾਫਟਸਮੈਨ - 06
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 12 ਦਸੰਬਰ 2022
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ਼- 31 ਦਸੰਬਰ 2022
ਵਿੱਦਿਅਕ ਯੋਗਤਾ
ਅਪ੍ਰੈਂਟਿਸ ਟਰੇਨੀ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ITI ਪਾਸ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਿਦਿਅਕ ਯੋਗਤਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਭਰਤੀ ਨੋਟੀਫਿਕੇਸ਼ਨ ਚੈਕ ਕਰ ਸਕਦੇ ਹੋ।
ਨੋਟੀਫ਼ਿਕੇਸ਼ਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਉਮਰ ਹੱਦ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 18 ਸਾਲ ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਅਪ੍ਰੈਂਟਿਸ ਟਰੇਨੀ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਚੁਣੇ ਜਾਣ ਲਈ ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।
12ਵੀਂ ਪਾਸ ਲਈ CRPF 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਜਾਣੋ ਉਮਰ ਹੱਦ ਤੇ ਤਨਖ਼ਾਹ
NEXT STORY