ਨਵੀਂ ਦਿੱਲੀ- ਆਸਾਮ ਸੂਬਾ ਪੱਧਰੀ ਪੁਲਸ ਭਰਤੀ ਬੋਰਡ ਵਲੋਂ ਕਾਂਸਟੇਬਲ (ਗਰੇਡ-III) ਭਰਤੀ ਪ੍ਰਕਿਰਿਆ ਲਈ ਆਸਾਮੀਆਂ ਦੀ ਮੰਗ ਕੀਤੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਜੋ ਅਪਲਾਈ ਕਰਨਾ ਚਾਹੁੰਦੇ ਹਨ, ਉਹ ਆਸਾਮ ਪੁਲਸ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.slprbassam.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਸਾਮ ਸੂਬਾ ਪੱਧਰੀ ਪੁਲਸ ਭਰਤੀ ਬੋਰਡ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਇਸ ਭਰਤੀ ਮੁਹਿੰਮ ਜ਼ਰੀਏ ਕਾਂਸਟੇਬਲ (ਗਰੇਡ-III) ਦੇ ਕੁੱਲ 211 ਅਹੁਦੇ ਭਰੇ ਜਾਣਗੇ। ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5 ਫਰਵਰੀ 2023 ਹੈ।
ਵਿੱਦਿਅਕ ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਦਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਮ ਗਾਰਡ ਸਰਟੀਫ਼ਿਕੇਟ ਜਾਂ NCC 'A' ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਹਾਲਾਂਕਿ ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਜਾਣੋ ਕਿੰਨੀ ਤਨਖਾਹ ਮਿਲੇਗੀ
ਆਸਾਮ ਪੁਲਸ ਵਿਭਾਗ ਵਿਚ ਕਾਂਸਟੇਬਲ (ਗਰੇਡ III) ਦੀ ਅਸਾਮੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 14000 - 60500 ਰੁਪਏ + GP 5600 (PB-2) ਦੀ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਜਿਨ੍ਹਾਂ ਉਮੀਦਵਾਰਾਂ ਦੀਆਂ ਅਰਜ਼ੀਆਂ ਹਰ ਪੱਖੋਂ ਸਹੀ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ (PST) ਅਤੇ ਸਰੀਰਕ ਕੁਸ਼ਲਤਾ ਟੈਸਟ (PET) ਲਈ ਬੁਲਾਇਆ ਜਾਵੇਗਾ। ਪ੍ਰੀਖਿਆ ਦੀਆਂ ਤਾਰੀਖਾਂ ਅਤੇ ਸਥਾਨ ਦੇ ਵੇਰਵੇ ਤੈਅ ਸਮੇਂ 'ਚ ਜਾਰੀ ਕੀਤੇ ਜਾਣਗੇ।
ਇਸ ਤਰ੍ਹਾਂ ਆਨਲਾਈਨ ਅਪਲਾਈ ਕਰੋ
1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ slprbassam.in 'ਤੇ ਜਾਓ।
2. ਹੋਮ ਪੇਜ 'ਤੇ ਐਪਲੀਕੇਸ਼ਨ ਪੋਰਟਲ 'ਤੇ ਆਨਲਾਈਨ ਲਿੰਕ 'ਤੇ ਕਲਿੱਕ ਕਰੋ।
3. ਰਜਿਸਟਰ ਕਰੋ ਅਤੇ ਇਕ ਪ੍ਰੋਫਾਈਲ ਬਣਾਓ।
4. ਪੋਸਟ ਦੀ ਚੋਣ ਕਰੋ, ਅਰਜ਼ੀ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
5. ਹੋਰ ਵਰਤੋਂ ਲਈ ਫਾਰਮ ਨੂੰ ਡਾਊਨਲੋਡ ਕਰੋ ਅਤੇ ਇਕ ਪ੍ਰਿੰਟਆਊਟ ਲਓ ਅਤੇ ਇਸ ਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਗਰੈਜੂਏਟ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ
NEXT STORY