ਨਵੀਂ ਦਿੱਲੀ- ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ (ਯੂ.ਪੀ.ਪੀ.ਬੀ.ਪੀ.ਬੀ.), ਲਖਨਊ ਨੇ 1329 ਅਹੁਦਿਆਂ ’ਤੇ ਭਰਤੀ ਕੱਢੀ ਹੈ। ਇਸ ਤਹਿਤ ਪੁਲਸ ਸਬ-ਇੰਸਪੈਕਟਰ ਅਤੇ ਸਹਾਇਕ ਪੁਲਸ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ- 1 ਮਈ 2021
ਆਨਲਾਈਨ ਅਰਜੀ ਦੇਣ ਦੀ ਸ਼ੁਰੂਆਤ- 31 ਮਈ 2021
ਆਨਲਾਈਨ ਫ਼ੀਸ ਜਮ੍ਹ ਕਰਨ ਦੀ ਆਖ਼ਰੀ ਤਾਰੀਖ਼- 31 ਮਈ 2021
ਅਰਜ਼ੀ ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 31 ਮਈ 2021
ਅਹੁਦਿਆਂ ਦਾ ਵੇਰਵਾ
ਪੁਲਸ ਸਬ-ਇੰਸਪੈਕਟਰ- 317 ਅਹੁਦੇ
ਪੁਲਸ ਸਹਾਇਕ ਸਬ-ਇੰਸਪੈਕਟਰ (ਲਿਪਿਕ)- 644 ਅਹੁਦੇ
ਪੁਲਸ ਸਹਾਇਕ ਸਬ-ਇੰਸਪੈਕਟਰ (ਲੇਖਾ)- 358 ਅਹੁਦੇ
ਕੁੱਲ ਅਹੁਦੇ - 1329
ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ।
ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣਾ ਜ਼ਰੂਰੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਦਰਤਾਵੇਜ਼ਾਂ ਦੀ ਤਸਦੀਕ, ਸਰੀਰਕ ਸਟੈਂਡਰਡ ਟੈਸਟ, ਟਾਈਪਿੰਗ ਟੈਸਟ ਦੀ ਪ੍ਰਕਿਰਿਆ ’ਚੋਂ ਲੰਘਣਾ ਹੋਵੇਗਾ। ਇਨ੍ਹਾਂ ਸਾਰੇ ਪੜਾਵਾਂ ਵਿਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ, ਜਿਸ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ http://uppbpb.gov.in 'ਤੇ ਜਾ ਕੇ 1 ਮਈ ਤੋਂ ਲੈ ਕੇ 31 ਮਈ ਤੱਕ ਅਪਲਾਈ ਕਰ ਸਕਦੇ ਹਨ।
10ਵੀਂ ਪਾਸ ਨੌਜਵਾਨਾਂ ਲਈ ਡਾਕ ਮਹਿਕਮੇ ’ਚ ਨੌਕਰੀ ਪਾਉਣ ਦਾ ਆਖ਼ਰੀ ਮੌਕਾ, ਅੱਜ ਹੀ ਕਰੋ ਅਪਲਾਈ
NEXT STORY