ਜੰਮੂ-ਕਸ਼ਮੀਰ : ਰਾਜ ਦੇ ਉਭਰਦੇ ਨੌਜਵਾਨ ਫ਼ਿਲਮ ਨਿਰਮਾਤਾਵਾਂ ਲਈ ਆਪਣੀ ਕਲਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਿਖਾਉਣ ਦਾ ਇੱਕ ਵੱਡਾ ਮੌਕਾ ਸਾਹਮਣੇ ਆਇਆ ਹੈ। IFFJK Emerging Filmmakers Competition 2026 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਸਥਾਨਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਾਲ ਮੁਕਾਬਲੇ ਦਾ ਵਿਸ਼ਾ "ਰੰਗ-ਏ-ਸਿਨੇਮਾ: ਫਰੇਮਜ਼ ਆਫ਼ ਏ ਨਿਊ ਜੰਮੂ ਅਤੇ ਕਸ਼ਮੀਰ" ਰੱਖਿਆ ਗਿਆ ਹੈ। ਭਾਗੀਦਾਰਾਂ ਨੂੰ ਇਸ ਥੀਮ 'ਤੇ ਇਕ 5 ਮਿੰਟ ਦੀ ਓਰਿਜ਼ਨਲ ਸ਼ਾਰਟ ਫ਼ਿਲਮ ਤਿਆਰ ਕਰਨੀ ਪਵੇਗੀ। ਇਸ ਮੁਕਾਬਲੇ ਵਿੱਚ ਸਿਰਫ ਸਥਾਨਕ ਲੋਕਾਂ ਹੀ ਹਿੱਸਾ ਲੈਣ ਦਾ ਮੌਕਾ ਮਿਲੇਗਾ। ਚੁਣੀਆਂ ਗਈਆਂ ਫਿਲਮਾਂ IFFJK 2026 ਵਿੱਚ ਦਿਖਾਈਆਂ ਜਾਣਗੀਆਂ ਅਤੇ ਹਿੱਸਾ ਲੈਣ ਵਾਲੇ ਨਿਰਮਾਤਾਵਾਂ ਨੂੰ ਫੈਸਟੀਵਲ ਦੌਰਾਨ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਰੇ ਯੋਗ ਭਾਗੀਦਾਰਾਂ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਮਿਲੇਗਾ।
ਇਸ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੀ ਉਮਰ 1 ਸਤੰਬਰ 2026 ਤੱਕ 18 ਤੋਂ 39 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਲ਼ਈ ਰਜਿਸਟ੍ਰੇਸ਼ਨ 6 ਅਗਸਤ ਤੋਂ ਸ਼ੁਰੂ ਹੋ ਕੇ 26 ਅਗਸਤ 2026 ਚੱਲੇਗੀ।
ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਨੇ ਚਿਪਕਾਇਆ ਨੋਟਿਸ
NEXT STORY