ਨਵੀ ਦਿੱਲੀ- ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (UPMRCL) 3 ਸਾਲਾਂ ਦੀ ਮਿਆਦ ਲਈ ਡੈਪੂਟੇਸ਼ਨ ਦੇ ਆਧਾਰ 'ਤੇ ਚੀਫ ਵਿਜੀਲੈਂਸ ਅਫਸਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀ ਦੀ ਮੰਗ ਕੀਤੀ ਜਾ ਰਹੀ ਹੈ। ਆਖਰੀ ਤਾਰੀਖ਼ 11 ਜਨਵਰੀ 2023 ਤੋਂ ਵਧਾ ਕੇ 24 ਫਰਵਰੀ 2023 ਕਰ ਦਿੱਤੀ ਗਈ ਹੈ। ਭਰਤੀ ਲਈ ਸਿਰਫ 1 ਅਹੁਦਾ ਖਾਲੀ ਹੈ। ਅਧਿਕਾਰਤ ਵੈੱਬਸਾਈਟ https://www.lmrcl.com/ ਹੈ।
ਇੰਝ ਕਰੋ ਅਪਲਾਈ
UMPRCL ਭਰਤੀ 2023 ਦੀ ਅਧਿਸੂਚਨਾ ਦੇ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਯੋਗ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵਿਚ ਦਿੱਤੇ ਗਏ ਬਿਨੈ-ਪੱਤਰ ਨੂੰ ਭਰ ਸਕਦੇ ਹਨ ਅਤੇ ਆਪਣਾ ਸਹੀ ਢੰਗ ਨਾਲ ਭਰਿਆ ਹੋਇਆ ਬਿਨੈ-ਪੱਤਰ ਜਨਰਲ ਮੈਨੇਜਰ/ਐਚ. ਆਰ/ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ, ਨੇੜੇ ਅੰਬੇਡਕਰ ਸਮਾਜਿਕ ਪਰਿਵਰਤਨ ਨੂੰ ਭੇਜ ਸਕਦੇ ਹਨ। ਸਥਾਨ- ਵਿਪਿਨ ਖੰਡ, ਗੋਮਤੀਨਗਰ, ਲਖਨਊ-226010। ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 24 ਫਰਵਰੀ 2023 ਹੈ।
ਉਮਰ ਹੱਦ:
ਉੱਤਰ ਪ੍ਰਦੇਸ਼ ਮੈਟਰੋ ਰੇਲ ਭਰਤੀ 2023 ਦੀ ਅਧਿਕਾਰਤ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਉਮੀਦਵਾਰ ਦੀ ਲੋੜੀਂਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਖਾਲੀ ਹੋਣ ਦੇ ਨੋਟਿਸ ਦੀ ਆਖਰੀ ਤਾਰੀਖ਼ 'ਤੇ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੋਰ ਜਾਣਕਾਰੀ ਦੇਖ ਸਕਦੇ ਹਨ।
ਕਾਰਜਕਾਲ:
ਇਹ ਨਿਯੁਕਤੀ 3 ਸਾਲਾਂ ਦੀ ਮਿਆਦ ਲਈ ਡੈਪੂਟੇਸ਼ਨ/ਸਧਾਰਨ ਕਾਰਜਕਾਲ 'ਤੇ ਕੀਤੀ ਜਾਂਦੀ ਹੈ ਜੋ ਵਧਾਇਆ ਜਾ ਸਕਦਾ ਹੈ।
ਵਿੱਦਿਅਕ ਯੋਗਤਾ:
ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ 55 ਫ਼ੀਸਦੀ ਅੰਕਾਂ ਨਾਲ ਐਲ. ਐਲ. ਬੀ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਿਨੈਕਾਰਾਂ ਨੂੰ ਇਕਰਾਰਨਾਮੇ, ਸਿਵਲ ਅਤੇ ਫੌਜਦਾਰੀ ਕਾਨੂੰਨ, ਆਰਬਿਟਰੇਸ਼ਨ, ਸੇਵਾ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਹੈ।
ਵੱਖ-ਵੱਖ ਮਹਿਕਮਿਆਂ 'ਚ ਕਲਰਕ ਦੀਆਂ 11000 ਤੋਂ ਵਧੇਰੇ ਅਸਾਮੀਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY