ਨਵੀਂ ਦਿੱਲੀ- ਰੇਲਵੇ 'ਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਪੱਛਮੀ ਰੇਲਵੇ ਨੇ ਸਪੋਰਟਸ ਕੋਟਾ ਵਾਲੇ ਉਮੀਦਵਾਰਾਂ ਲਈ ਗਰੁੱਪ ਸੀ ਅਤੇ ਗਰੁੱਪ ਡੀ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਪੱਛਮੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ rrc-wr.com 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਸ ਭਰਤੀ ਮੁਹਿੰਮ ਜ਼ਰੀਏ ਕੁੱਲ 64 ਅਹੁਦੇ ਭਰੇ ਜਾਣਗੇ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 10 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਜ਼ਰੀਏ 9 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਗਰੁੱਪ ਸੀ- 21 ਅਹੁਦੇ
ਗਰੁੱਪ ਡੀ- 43 ਅਹੁਦੇ
ਕੁੱਲ ਖਾਲੀ ਅਹੁਦਿਆਂ ਦੀ ਗਿਣਤੀ- 64
ਸਿੱਖਿਅਕ ਯੋਗਤਾ
ਲੈਵਲ5/4: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਲੈਵਲ 3/2: 12ਵੀਂ (10+2) ਪ੍ਰੀਖਿਆ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ 10ਵੀਂ ਤੋਂ ਬਾਅਦ ਅਪ੍ਰੈਂਟਿਸ ਕੋਰਸ ਜਾਂ ਆਈਟੀਆਈ ਸਰਟੀਫਿਕੇਟ ਕੋਰਸ ਕੀਤਾ ਹੋਣਾ ਚਾਹੀਦਾ ਹੈ।
ਲੈਵਲ 1: ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਾਂ ITI ਸਰਟੀਫਿਕੇਟ ਕੋਰਸ ਪਾਸ ਕੀਤਾ ਹੋਣਾ ਚਾਹੀਦਾ ਹੈ। ਉਮੀਦਵਾਰ ਸਿੱਖਿਅਕ ਯੋਗਤਾ ਦੀ ਪੂਰੀ ਜਾਣਕਾਰੀ ਨੋਟੀਫ਼ਿਕੇਸ਼ਨ ਵਿਚ ਚੈਕ ਕਰ ਸਕਦੇ ਹਨ।
ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 01/01/2024 ਨੂੰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।
ਅਰਜ਼ੀ ਫੀਸ
ਸਾਰੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 500 ਰੁਪਏ ਹੈ, ਬੈਂਕ ਖਰਚੇ ਕੱਟਣ ਤੋਂ ਬਾਅਦ, ਨੋਟੀਫਿਕੇਸ਼ਨ ਅਨੁਸਾਰ ਯੋਗ ਪਾਏ ਗਏ ਉਮੀਦਵਾਰਾਂ ਨੂੰ 400 ਰੁਪਏ ਵਾਪਸ ਕੀਤੇ ਜਾਣਗੇ। SC/ST/Ex-Servicemen/Persons with Disabilities/women/minority* ਅਤੇ ਆਰਥਿਕ ਤੌਰ 'ਤੇ ਪਛੜੇ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 250 ਰੁਪਏ ਹੈ। ਨੋਟੀਫਿਕੇਸ਼ਨ ਮੁਤਾਬਕ ਯੋਗ ਪਾਏ ਜਾਣ ਵਾਲਿਆਂ ਨੂੰ ਇਸ ਨੂੰ ਵਾਪਸ ਕਰਨ ਦੀ ਵਿਵਸਥਾ ਹੈ। ਭੁਗਤਾਨ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਇੰਟਰਨੈੱਟ ਬੈਂਕਿੰਗ ਆਦਿ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। ਹੋਰ ਸਬੰਧਤ ਵੇਰਵਿਆਂ ਲਈ ਉਮੀਦਵਾਰ RRC WR ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
Western Railway Recruitment 2023 Notification
ਆਂਗਣਵਾੜੀ ਦੇ 10 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
NEXT STORY