ਮੁੰਬਈ- ਆਦਿੱਤਿਆ ਚੋਪੜਾ ਦੀ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਪਿਆਰੀ ਰੋਮਾਂਟਿਕ ਫਿਲਮ ਮੰਨਿਆ ਜਾਂਦਾ ਹੈ। ਸ਼ਾਹਰੁਖ ਖਾਨ ਅਤੇ ਕਾਜੋਲ ਦੀ ਇਹ ਬਲਾਕਬਸਟਰ ਫਿਲਮ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਅਮਰ ਹੋ ਚੁੱਕੀ ਹੈ। ਫਿਲਮ ਦੀ 30ਵੀਂ ਵਰ੍ਹੇਗੰਢ ’ਤੇ ਸ਼ਾਹਰੁਖ ਖਾਨ ਨੇ ਕਿਹਾ, “ਅਜਿਹਾ ਲੱਗਦਾ ਹੀ ਨਹੀਂ ਕਿ ਡੀ.ਡੀ.ਐੱਲ.ਜੇ. ਨੂੰ ਰਿਲੀਜ਼ ਹੋਏ 30 ਸਾਲ ਹੋ ਗਏ ਹਨ।
ਅਜਿਹਾ ਲੱਗਦਾ ਹੈ, ਜਿਵੇਂ ਕੱਲ ਹੀ ਹੋਇਆ ਸੀ, ਕਿਉਂਕਿ ‘ਵੱਡੇ-ਵੱਡੇ ਦੇਸ਼ਾਂ ਵਿਚ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ’! ਮੈਂ ਦਿਲੋਂ ਅਹਿਸਾਨਮੰਦ ਹਾਂ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ‘ਰਾਜ’ ਨੂੰ ਇੰਨਾ ਪਿਆਰ ਦਿੱਤਾ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਫਿਲਮ ਲੋਕਾਂ ਦੇ ਦਿਲਾਂ ਵਿਚ ਇੰਨੀ ਡੂੰਘਾਈ ਤੱਕ ਉਤਰ ਜਾਵੇਗੀ। ਉਹ ਪਲ ਮੈਂ ਕਦੇ ਨਹੀਂ ਭੁੱਲ ਸਕਦਾ ਜਦੋਂ ਲੋਕ ਫਿਲਮ ਦੇਖਣ ਆਉਣ ਲੱਗੇ…ਅਤੇ ਪਿਆਰ ਵਿਚ ਪੈਣ ਲੱਗੇ।’’
ਕਾਜੋਲ, ਜੋ ‘ਸਿਮਰਨ’ ਦੇ ਕਿਰਦਾਰ ਵਿਚ ਸੀ, ਨੇ ਕਿਹਾ, “ ਡੀ.ਡੀ.ਐੱਲ.ਜੇ. ਦੇ 30 ਸਾਲ ਪੂਰੇ ਹੋਣਾ ਕਿਸੇ ਸੁਪਨੇ ਵਰਗਾ ਲੱਗਦਾ ਹੈ! ਇਹ ਫਿਲਮ ਹੁਣ ਇਕ ਵਿਰਾਸਤ ਬਣ ਚੁੱਕੀ ਹੈ, ਜੋ ਇਕ ਪੂਰੀ ਪੀੜ੍ਹੀ ਲਈ ਨਾਸਟੈਲਜੀਆ ਦਾ ਹਿੱਸਾ ਹੈ। ਇਹ ਫਿਲਮ ਉਸ ਬੇਫਿਕਰ ਜਵਾਨੀ ਅਤੇ ਪਹਿਲੇ ਪਿਆਰ ਦੀ ਸੱਚਾਈ ਨਾਲ ਬਣੀ ਸੀ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਰਾਜ ਅਤੇ ਸਿਮਰਨ ਦਾ ਟ੍ਰੇਨ ਸਟੇਸ਼ਨ ਵਾਲਾ ਸੀਨ ਪੂਰੇ ਦੇਸ਼ ਨੂੰ ਰੋਕ ਦੇਵੇਗਾ। ਇਸ ਦੇ ਗਾਣੇ, ਡਾਇਲਾਗਸ ਅਤੇ ਸਰਸੋਂ ਦੇ ਖੇਤ ਪੌਪ ਕਲਚਰ ਦਾ ਹਿੱਸਾ ਬਣ ਗਏ। ”
ਦੀਪਿਕਾ-ਰਣਵੀਰ ਨੇ ਦਿਖਾਈ ਬੇਟੀ ਦੁਆ ਦੀ ਪਹਿਲੀ ਝਲਕ, ਸ਼ੇਅਰ ਕੀਤੀਆਂ ਦੀਵਾਲੀ ਦੀਆਂ ਖੂਬਸੂਰਤ ਤਸਵੀਰਾਂ
NEXT STORY