ਮਨੋਰੰਜਨ ਡੈਸਕ : ਕੁਝ ਦਿਨ ਪਹਿਲਾ ਹੀ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਨੂੰ ਕਾਰਡੀਅਕ ਅਰੇਸਟ ਦੇ ਕਾਰਨ ਦਿਹਾਂਤ ਹੋ ਗਿਆ । ਨਾਨਾ ਦੇ ਅਚਾਨਕ ਇਸ ਤਰ੍ਹਾ ਚਲੇ ਜਾਣ ਨਾਲ ਉਸ ਦੇ ਫੈਂਨਸ ਅਤੇ ਇੰਡਸਟਰੀ ਨਾਲ ਜੁੜੇ ਲੋਕ ਹੈਰਾਨ ਸਨ। ਗੋਆ ਪੁਲਸ ਨੇ ਇਸ ਮਾਮਲੇ ਵਿੱਚ ਮੈਡੀਕੋ-ਲੇਗਲ ਕੇਸ ਦਰਜ਼ ਕੀਤਾ ਸੀ । ਇਸ ਨੂੰ 'ਅਨਨੇਚੁਰਲ ਡੇਥ' ਦਾ ਮਾਮਲਾ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਨਾਨਾ ਦਾ ਪੋਸਟਮਾਰਟ ਕੀਤਾ ਜਾਣਾ ਸੀ ।
ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਈ ਮੌਤ ਦੀ ਵਜ੍ਹਾ
ਹੁਣ ਨਾਨਾ ਪਾਟੇਕਰ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ । ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਹੈ । ਡਾਕਟਰਾਂ ਨੇ ਉਸ ਦੀ ਮੌਤ ਨੂੰ ਸਵਾਭਾਵਿਕ ਮੰਨਿਆ ਹੈ । ਮੀਡੀਆ ਰਿਪੋਰਟ ਦੇ ਅਨੁਸਾਰ ਐਕਟਰ ਨੂੰ ਕਾਰੋਨਰੀ ਰਿਜੀਜ਼ (CAD) ਸੀ । ਦੱਸਿਆ ਜਾ ਰਿਹਾ ਹੈ ਕਿ ਦਿਲ ਦੀਆਂ ਨਾੜਾਂ ਵਿੱਚ ਖੂਨ ਜੰਮਣ ਨਾਲ ਦਿਲ ਦੇ ਇਕ ਵੱਡੇ ਹਿੱਸੇ ਵਿੱਚ ਖੂਨ ਦਾ ਦੌਰਾ ਰੁੱਕ ਗਿਆ, ਜਿਸ ਨਾਲ ਨਾਨਾ ਨੂੰ ਹਾਰਟ ਅਟੈਕ ਆਇਆ ।
ਜਾਂਚ 'ਚ ਪੁਲਸ ਨੂੰ ਕੀ ਮਿਲਿਆ ?
ਇਸ ਹਾਰਟ ਅਟੈਕ ਕਾਰਨ ਕਾਰਡੀਅਕਤ ਅਰੇਸਟ ਹੋਇਆ, ਇਕ ਅਜਿਹੀ ਸਥਿਤੀ ਜਿਸ ਵਿੱਚ ਦਿਲ ਠੀਕ ਨਾਲ ਬਲੱਡ ਪੰਪ ਕਰਨਾ ਬੰਦ ਕਰ ਦਿੰਦਾ ਹੈ । ਪੁਲਸ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾ ਆਪਣੇ ਕਰੀਬੀ ਦੋਸਤ ਅਮੇ ਨਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ।
ਦੋਸਤ ਨੂੰ ਕੀਤਾ ਸੀ ਆਖਰੀ ਮੈਸਿਜ਼
ਨਾਨਾ ਪਾਟੇਕਰ 8 ਅਕਤੂਬਰ ਦੀ ਸਵੇਰ ਲਗਭਗ 2.30 ਵਜੇ ਇਕ ਵਟਸੈਅਪ ਮੈਸਿਜ਼ ਕਰ ਕੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ । ਬਾਅਦ ਵਿੱਚ ਨਾਨਾ ਨੇ ਅਮੇ ਨੂੰ ਫੋਨ ਵੀ ਕੀਤਾ । ਪੁਲਸ ਦੇ ਮੁਤਾਬਕ ਅਮੇ ਨਾਇਕ ਨੇ ਨਾਨਾ ਪਾਟੇਕਰ ਦਾ ਮੈਸਿਜ਼ ਸਵੇਰੇ ਲਗਭਗ 3.30 ਵਜੇ ਦੇਖਿਆ । ਉਹ ਤੁਰੰਤ ਡੋਨਾ ਪਾਓਲਾ ਵਿੱਚ ਨਾਨਾ ਦੇ ਘਰ ਪਹੁੰਚੇ, ਜਿੱਥੇ ਨਾਨਾ ਸੋਫੇ 'ਤੇ ਬੇਹੋਸ਼ ਮਿਲੇ ।
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਮੇ ਨੇ ਸਕਿਊਰਿਟੀ ਗਾਰਡ ਦੀ ਮਦਦ ਨਾਲ ਹਸਪਤਾਲ ਦੀ ਐਮਰਜੇਂਸੀ ਸਰਵਿਸ ਨਾਲ ਸੰਪਰਕ ਕੀਤਾ । ਇਸ ਦੇ ਬਾਅਦ ਨਾਨ ਪਾਟੇਕਰ ਨਬੰ ਮਣਿਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ ਦਾ ਪਤਾ ਕਰਨ ਲਈ 8 ਅਕਤੂਬਰ ਨੂੰ ਬਾਮਬੋਲਿਮ ਦੇ ਗੋਵਾ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਗਿਆ ।
39 ਸਾਲ ਬਾਅਦ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ, ਜਾਣੋ ਕਦੋ ਹੋਵੇਗੀ ਰਿਲੀਜ਼
NEXT STORY