ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿਚ ਹਵਾ ਪ੍ਰਦੂਸ਼ਣ ਨੇ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਮੰਗਲਵਾਰ ਨੂੰ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਏਅਰ ਕਵਾਲਿਟੀ ਇੰਡੈਕਸ (AQI) 1124 ਦਰਜ ਕੀਤਾ ਗਿਆ, ਜੋ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਬਠਿੰਡਾ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਮੰਗਲਵਾਰ ਨੂੰ ਦੇਸ਼ ਦੇ 37 ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤਕ ਪਹੁੰਚ ਗਈ। ਬਠਿੰਡਾ ਤੋਂ ਬਾਅਦ ਫ਼ਰੀਦਕੋਟ ਤੇ ਜਲੰਧਰ ਸ਼ਹਿਰ ਵਿਚ ਵੀ ਹਵਾ ਦੀ ਸਥਿਤੀ ਚਿੰਤਾਜਨਕ ਹੋ ਚੁੱਕੀ ਹੈ। ਹਰਿਆਣਾ ਦੇ 11 ਅਤੇ ਪੰਜਾਬ ਦੇ 8 ਸ਼ਹਿਰਾਂ ਵਿਚ ਹਵਾ ਦੀ ਸਥਿਤੀ ਨੂੰ ਬੇਹੱਦ ਖ਼ਤਰਨਾਕ ਮੰਨਿਆ ਗਿਆ ਹੈ। ਦੇਸ਼ ਦੇ ਟੌਪ-10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪੰਜਾਬ ਦੇ 3 ਸ਼ਹਿਰ ਸ਼ੁਮਾਰ ਹਨ। ਬਠਿੰਡਾ ਤੋਂ ਬਾਅਦ ਹਰਿਆਣਾ ਦਾ ਸਿਰਸਾ 848 AQI ਨਾਲ ਦੂਜੇ ਨੰਬਰ 'ਤੇ ਅਤੇ ਰੋਹਤਕ 847 AQI ਨਾਲ ਤੀਜੇ ਨੰਬਰ 'ਤੇ ਰਿਹਾ।
ਮਾਹਰਾਂ ਅਨੁਸਾਰ ਬਦਲਦੇ ਮੌਸਮ, ਪਰਾਲੀ ਸਾੜਨ ਅਤੇ ਸਥਾਨਕ ਪ੍ਰਦੂਸ਼ਣ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋਈ ਹੈ। ਇਨ੍ਹਾਂ ਰਾਜਾਂ ਵਿਚ ਔਸਤ AQI ਪੱਧਰ 400 ਦੇ ਪਾਰ ਪਹੁੰਚ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਪਰਾਲੀ ਸੜਣ ਦੇ ਮਾਮਲੇ ਵਧਣ ਅਤੇ ਦੀਵਾਲੀ ਮੌਕੇ ਪਟਾਕੇ ਚੱਲਣ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਦੇਸ਼ ਦੇ ਟੌਪ-10 ਸਭ ਤੋਂ ਪ੍ਰਦੂਸ਼ਿਤ ਸ਼ਹਿਰ:
| ਸ਼ਹਿਰ |
ਸੂਬਾ |
AQI Level |
| ਬਠਿੰਡਾ |
ਪੰਜਾਬ |
1124 |
| ਸਿਰਸਾ |
ਹਰਿਆਣਾ |
848 |
| ਰੋਹਤਕ |
ਹਰਿਆਣਾ |
847 |
| ਫ਼ਰੀਦਕੋਟ |
ਪੰਜਾਬ |
801 |
| ਜਲੰਧਰ |
ਪੰਜਾਬ |
760 |
| ਮੇਰਠ |
ਉੱਤਰ ਪ੍ਰਦੇਸ਼ |
678 |
| ਗਾਜ਼ੀਆਬਾਦ |
ਉੱਤਰ ਪ੍ਰਦੇਸ਼ |
648 |
| ਸੋਨੀਪਤ |
ਹਰਿਆਣਾ |
585 |
| ਹਿਸਾਰ |
ਹਰਿਆਣਾ |
562 |
| ਮੁਰਾਦਾਬਾਦ |
ਉੱਤਰ ਪ੍ਰਦੇਸ਼ |
545 |
ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM ਚਿਹਰਾ, ਮੋਦੀ ਕਰਨਗੇ ਵੱਡੀ ਰੈਲੀ
NEXT STORY