ਮੁੰਬਈ (ਬਿਊਰੋ): ਅਦਾਕਾਰਾ ਆਰਤੀ ਸਿੰਘ ਆਪਣੇ ਵਿਆਹ ਦੇ ਇੱਕ ਮਹੀਨੇ ਬਾਅਦ ਹਨੀਮੂਨ ਲਈ ਕਸ਼ਮੀਰ ਗਈ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਆਪਣੇ ਪਤੀ ਦੀਪਕ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਜੋੜੇ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਅਦਾਕਾਰਾ ਸਲਮਾਨ ਦੇ ਸ਼ੋਅ 'ਬਿਗ ਬੌਸ' 'ਚ ਨਜ਼ਰ ਆਈ ਸੀ। ਦੱਸ ਦਈਏ ਕਿ ਇਸ ਸ਼ੋਅ ਨਾਲ ਉਸ ਨੂੰ ਘਰ-ਘਰ ਪਹਿਚਾਣ ਮਿਲੀ ਸੀ। ਅਦਾਕਾਰਾ ਦੀ ਦੀਪਕ ਨਾਲ ਅਰੇਂਜ਼ ਮੈਰਿਜ ਹੈ ਅਤੇ ਪਰਿਵਾਰ ਦੀ ਰਜ਼ਾਮੰਦੀ ਨਾਲ ਸਭ ਹੋਇਆ ਹੈ।
ਦੱਸ ਦਈਏ ਕਿ ਆਰਤੀ ਸਿੰਘ ਨੇ ਦੀਪਕ ਚੌਹਾਨ ਨਾਲ 25 ਅਪ੍ਰੈਲ ਨੂੰ ਮੁੰਬਈ 'ਚ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਜਿਸ 'ਚ ਗੋਵਿੰਦਾ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਹੁਣ ਵਿਆਹ ਦੇ ਇੱਕ ਮਹੀਨੇ ਬਾਅਦ ਇਹ ਜੋੜਾ ਹਨੀਮੂਨ ਲਈ ਕਸ਼ਮੀਰ ਪਹੁੰਚ ਗਿਆ ਹੈ।
ਜਿਸ ਦੀਆਂ ਤਸਵੀਰਾਂ ਹੁਣ ਅਦਾਕਾਰਾ ਨੇ ਖੁਦ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਰਤੀ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਦੀਪਕ ਨੇ ਜਾਮਨੀ ਸਵੈਟਰ ਦੇ ਨਾਲ ਚਿੱਟੇ ਰੰਗ ਦੀ ਪੈਂਟ ਪਾਈ ਹੋਈ ਹੈ। ਅੱਖਾਂ 'ਤੇ ਲਗਾਏ ਚਸ਼ਮੇ ਨਾਲ ਦੋਵੇਂ ਕਾਫ਼ੀ ਸਟਾਈਲਿਸ਼ ਦਿੱਖ ਰਹੇ ਹਨ। ਹਨੀਮੂਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਰਤੀ ਨੇ ਕੈਪਸ਼ਨ 'ਚ ਲਿਖਿਆ ਹੈ 'ਵਨ ਮੰਨਥ'।
ਅਵਨੀਤ ਕੌਰ ਨੇ Cannes2024 ਕੀਤਾ ਡੈਬਿਊ, ਦੇਸੀ ਲੁੱਕ ਨੇ ਜਿੱਤਿਆ ਦਿਲ
NEXT STORY