ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਮਰਹੂਮ ਅਧਾਕਾਰਾ ਸ਼੍ਰੀਦੇਵੀ ਦੇ 5 ਦਹਾਕੇ ਦੇ ਕਰੀਅਰ ਅਤੇ ਉਨ੍ਹਾਂ ਦੀ ਯਾਦਗਾਰੀ ਵਿਰਾਸਤ ਨੂੰ ਬਿਆਨ ਕਰਨ ਵਾਲੀ ਕਿਤਾਬ "Empress: The Definitive Biography of Sridevi" ਦਾ ਕਵਰ ਜਾਰੀ ਕੀਤਾ ਹੈ।

ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਧੀਰਜ ਕੁਮਾਰ ਦੁਆਰਾ ਲਿਖੀ ਗਈ ਅਤੇ ਵੈਸਟਲੈਂਡ ਬੁੱਕਸ ਦੁਆਰਾ ਪ੍ਰਕਾਸ਼ਿਤ ਇਹ ਕਿਤਾਬ, ਸ਼੍ਰੀਦੇਵੀ ਦੇ ਬਚਪਨ ਦੇ ਹੁਨਰ ਤੋਂ ਲੈ ਕੇ ਭਾਰਤੀ ਸਿਨੇਮਾ ਦੀ ਇੱਕ ਪ੍ਰਮੁੱਖ ਸਟਾਰ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਨ੍ਹਾਂ ਦੀਆਂ 300 ਤੋਂ ਵੱਧ ਫਿਲਮਾਂ ਦਾ ਜ਼ਿਕਰ ਹੈ।
ਪ੍ਰਿਯੰਕਾ ਨੇ ਵੀਰਵਾਰ ਨੂੰ ਸ਼੍ਰੀਦੇਵੀ ਦੇ ਜਨਮਦਿਨ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਕਿਤਾਬ ਦਾ ਕਵਰ ਰਿਲੀਜ਼ ਕੀਤਾ ਅਤੇ ਲਿਖਿਆ, "ਬੇਮਿਸਾਲ। ਤੁਹਾਡੀ ਬਹੁਤ ਯਾਦ ਆਉਂਦੀ ਹੈ। ਸਵਰਗ ਵਿੱਚ ਜਨਮਦਿਨ ਮੁਬਾਰਕ।"Empress" ਜਲਦੀ ਆ ਰਹੀ ਹੈ।"
'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ ਸੁਨੀਤਾ ਦਾ ਤਿੱਖਾ ਹਮਲਾ
NEXT STORY