ਮੁੰਬਈ- ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ 'ਦਸਵੀਂ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਬੀਤੇ ਦਿਨ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਹੁਣ ਦਸਵੀਂ ਦਾ ਗਾਣਾ 'ਮਚਾ ਮਚਾ ਰੇ' ਰਿਲੀਜ਼ ਕਰ ਦਿੱਤਾ ਗਿਆ ਹੈ।
ਦਸਵੀਂ ਦੇ ਪਹਿਲੇ ਗਾਣੇ 'ਮਚਾ-ਮਚਾ ਰੇ' ਰਿਲੀਜ਼ ਹੋ ਚੁੱਕਾ ਹੈ ਜਿਸ 'ਚ ਅਭਿਸ਼ੇਕ ਦਾ ਦੇਸੀ ਸਵੈਗ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਅਭਿਸ਼ੇਕ ਬੱਚਨ ਗੰਗਾ ਰਾਮ ਚੌਧਰੀ ਦਾ ਕਿਰਦਾਰ ਨਿਭਾ ਰਹੇ ਹਨ। 'ਮਚਾ-ਮਚਾ ਰੇ' ਗਾਣੇ ਨੂੰ ਗਾਇਕ ਮੀਕਾ ਸਿੰਘ, ਦਿਵਿਆ ਕੁਮਾਰ, ਸਚਿਨ-ਜਿਗਰ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ ਦਾ ਮਿਊਜ਼ਿਕ ਸਚਿਨ-ਜਿਗਰ ਨੇ ਮਿਲ ਕੇ ਕੰਪੋਜ਼ ਕੀਤਾ ਹੈ ਅਤੇ ਇਸ ਗਾਣੇ ਦੇ ਬੋਲ ਅਮਿਤਾਭ ਭੱਟਾਚਾਰਿਆ ਨੇ ਲਿਖੇ ਹਨ।
ਦੱਸ ਦੇਈਏ ਕਿ ਫਿਲਮ 'ਦਸਵੀਂ' ਇਕ ਅਨਪੜ੍ਹ, ਭ੍ਰਿਸ਼ਟ ਅਤੇ ਆਡੰਬਰਪੂਰਨ ਨੇਤਾ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜੋ ਜੇਲ੍ਹ 'ਚ ਫਸਣ ਤੋਂ ਬਾਅਦ ਐਜੂਕੇਸ਼ਨ ਦੇ ਮਹੱਤਵ ਦੇ ਬਾਰੇ 'ਚ ਸਮਝ ਪਾਉਂਦਾ ਹੈ।
ਅਭਿਸ਼ੇਕ ਬੱਚਨ ਤੋਂ ਇਲਾਵਾ ਇਸ ਫਿਲਮ 'ਚ ਨਿਮਰਤ ਕੌਰ ਅਤੇ ਯਾਮੀ ਗੌਤਮ ਮੁੱਖ ਭੂਮਿਕਾ 'ਚ ਹੈ। ਨਿਮਰਤ ਕੌਰ ਫਿਲਮ 'ਚ ਅਭਿਸ਼ੇਕ ਬੱਚਨ ਦੀ ਪਤਨੀ ਦੇ ਰੂਪ 'ਚ ਨਜ਼ਰ ਆਵੇਗੀ, ਉਧਰ ਯਾਮੀ ਗੌਤਮ ਅਫ਼ਸਰ ਦੀ ਭੂਮਿਕਾ 'ਚ ਹੈ। ਇਸ ਫਿਲਮ ਨੂੰ ਦਿਨੇਸ਼ ਵਿਜ਼ਨ ਦੀ ਮੈਡਾਕ ਫਿਲਮਜ਼ ਅਤੇ ਜਿਓ ਸਟੂਡੀਓਜ਼ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਜਿਓ ਸਿਨੇਮਾ ਐਂਡ ਨੈੱਟਫਿਲਕਸ 'ਤੇ 07 ਅਪ੍ਰੈਲ 2022 ਨੂੰ ਰਿਲੀਜ਼ ਹੋ ਰਹੀ ਹੈ।
‘ਆਰ. ਆਰ. ਆਰ.’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਭਾਰਤ ’ਚ ਕੀਤੀ 156 ਕਰੋੜ ਦੀ ਕਮਾਈ
NEXT STORY