ਇੰਟਰਨੈਸ਼ਨਲ ਡੈਸਕ- ਕੇਸ਼ਮ ਟਾਪੂ 'ਤੇ ਹਮਲੇ ਤੋਂ ਬਾਅਦ ਈਰਾਨ ਨੇ ਅਮਰੀਕਾ ਨੂੰ ਹੋਰ ਹਮਲਿਆਂ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ। ਈਰਾਨੀ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਅਕਰਮੀਨੀਆ ਨੇ ਕਿਹਾ ਕਿ ਜੇਕਰ ਅਮਰੀਕਾ ਦੁਬਾਰਾ ਹਮਲਾ ਕਰਦਾ ਹੈ, ਤਾਂ ਈਰਾਨ ਹੋਰ ਵੀ ਘਾਤਕ ਅਤੇ ਜ਼ਬਰਦਸਤ ਜਵਾਬ ਦੇਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਲੀ ਜੰਗ ਪੱਛਮੀ ਏਸ਼ੀਆ ਤੱਕ ਸੀਮਤ ਨਹੀਂ ਰਹੇਗੀ ਬਲਕਿ ਖੇਤਰ ਤੋਂ ਬਾਹਰ ਵੀ ਫੈਲ ਸਕਦੀ ਹੈ।
ਅਕਰਮੀਨੀਆ ਦੇ ਅਨੁਸਾਰ ਈਰਾਨੀ ਫੌਜ ਆਪਣੀ ਨਿਸ਼ਾਨਾ ਸੂਚੀ ਨੂੰ ਅਪਡੇਟ ਕਰ ਰਹੀ ਹੈ ਤਾਂ ਜੋ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਠਿਕਾਣਿਆਂ ਅਤੇ ਹੋਰ ਟੀਚਿਆਂ ਨੂੰ ਸ਼ਾਮਲ ਕੀਤਾ ਜਾ ਸਕੇ। ਉਸਨੇ ਅੱਗੇ ਕਿਹਾ ਕਿ ਈਰਾਨ ਦੀ ਪਹੁੰਚ ਦੇ ਅੰਦਰ ਕਿਸੇ ਵੀ ਖੇਤਰ ਵਿੱਚ ਸਥਿਤ ਅਮਰੀਕੀ ਠਿਕਾਣਿਆਂ, ਫੌਜੀ ਉਪਕਰਣਾਂ, ਫੌਜਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਸਾਰ ਦੇਸ਼ ਦੀਆਂ ਫੌਜੀ ਸ਼ਕਤੀਆਂ ਅਤੇ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' (IRGC) ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਈਰਾਨ ਦੀ ਰੱਖਿਆ ਨੀਤੀ ਪੂਰੀ ਤਰ੍ਹਾਂ ਸੰਤੁਲਿਤ ਅਤੇ ਮਜ਼ਬੂਤ ਹੈ। ਜੇਕਰ ਦੇਸ਼ ਦੇ ਪ੍ਰਮਾਣੂ ਠਿਕਾਣਿਆਂ, ਤੇਲ ਭੰਡਾਰਾਂ ਜਾਂ ਫੌਜੀ ਅੱਡਿਆਂ 'ਤੇ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ, ਤਾਂ ਉਸ ਦਾ ਜਵਾਬ ਬਿਨਾਂ ਕਿਸੇ ਦੇਰੀ ਦੇ ਪੂਰੀ ਤਾਕਤ ਨਾਲ ਦਿੱਤਾ ਜਾਵੇਗਾ। ਇਹ ਚੇਤਾਵਨੀ ਖਾੜੀ ਖੇਤਰ ਵਿੱਚ ਵਧ ਰਹੇ ਸਮੁੰਦਰੀ ਅਤੇ ਹਵਾਈ ਤਣਾਅ ਦਰਮਿਆਨ ਆਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ ਵੀ.... : ਰੂਸ ਨੇ ਦੇ'ਤੀ ਚੇਤਾਵਨੀ
ਈਰਾਨੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਅਧਿਕਾਰਤ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਈਰਾਨ ਕਿਸੇ ਵੀ ਤਰ੍ਹਾਂ ਦੀ ਉਕਸਾਵੇ ਵਾਲੀ ਕਾਰਵਾਈ ਜਾਂ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ। ਇੱਕ ਈਰਾਨੀ ਫੌਜੀ ਬੁਲਾਰੇ ਨੇ ਅਮਰੀਕਾ 'ਤੇ ਇਰਾਕ ਦੇ ਕੁਰਦਿਸਤਾਨ ਖੇਤਰ ਵਿੱਚ ਸਰਕਾਰ ਵਿਰੋਧੀ ਅਤੇ ਵੱਖਵਾਦੀ ਸਮੂਹਾਂ ਨੂੰ ਹਥਿਆਰਬੰਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਦਾ ਇਰਾਦਾ ਇਨ੍ਹਾਂ ਸਮੂਹਾਂ ਦੀ ਵਰਤੋਂ ਈਰਾਨ ਵਿਰੁੱਧ ਜ਼ਮੀਨੀ ਹਮਲਾ ਸ਼ੁਰੂ ਕਰਨ ਲਈ ਕਰਨਾ ਸੀ। ਹਾਲਾਂਕਿ ਇਸ ਯੋਜਨਾ ਨੂੰ ਈਰਾਨੀ ਫੌਜਾਂ ਦੀ ਤਾਇਨਾਤੀ ਅਤੇ ਪਹਿਲਾਂ ਕੀਤੇ ਗਏ ਫੌਜੀ ਕਾਰਵਾਈਆਂ ਦੁਆਰਾ ਅਸਫਲ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ, 3 ਨਵੰਬਰ ਤੋਂ ਨਵਾਂ ਨਿਯਮ ਲਾਗੂ
ਇਸ ਦੌਰਾਨ ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ ਕਿ ਯੁੱਧ ਖਤਮ ਕਰਨ ਲਈ ਈਰਾਨ ਅਤੇ ਅਮਰੀਕਾ ਵਿਚਕਾਰ ਸਮਝੌਤੇ ਦੀ ਸੰਭਾਵਨਾ ਅਜੇ ਵੀ ਬਹੁਤ ਘੱਟ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਤਹਿਰਾਨ ਅਮਰੀਕੀ ਗੈਰ-ਵਾਜਬ ਮੰਗਾਂ ਨੂੰ ਸਵੀਕਾਰ ਨਹੀਂ ਕਰੇਗਾ। ਉਸਨੇ ਇਹ ਵੀ ਚੇਤਾਵਨੀ ਦਿੱਤੀ ਕਿ ਅਮਰੀਕੀ ਹਮਲੇ ਦੀ ਸਥਿਤੀ ਵਿੱਚ ਈਰਾਨ ਖੇਤਰ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਜਵਾਬ ਦੇਣ ਲਈ ਤਿਆਰ ਹੈ।
ਦੂਜੇ ਰਾਸੇ ਸੰਯੁਕਤ ਰਾਸ਼ਟਰ (UN) ਅਤੇ ਕਈ ਗਲੋਬਲ ਸ਼ਕਤੀਆਂ ਨੇ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਵਧਦਾ ਇਹ ਤਣਾਅ ਇੱਕ ਵਿਆਪਕ ਖੇਤਰੀ ਜੰਗ ਦਾ ਰੂਪ ਧਾਰਨ ਕਰ ਸਕਦਾ ਹੈ, ਜਿਸ ਦੇ ਵਿਸ਼ਵ ਸ਼ਾਂਤੀ ਅਤੇ ਅਰਥਵਿਵਸਥਾ 'ਤੇ ਗੰਭੀਰ ਪ੍ਰਭਾਵ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਲੀਕਾਪਟਰ ਕ੍ਰੈਸ਼ 'ਚ ਭਾਰਤੀ ਨੌਜਵਾਨ ਦੀ ਮੌਤ ! ਮਾਊਂਟ ਐਵਰੈਸਟ 'ਚ ਵਾਪਰਿਆ ਹਾਦਸਾ
NEXT STORY