ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਹਮੇਸ਼ਾ ਆਪਣੇ ਬੱਚਿਆਂ ਨੂੰ ਸੁਪੋਰਟ ਕਰਨ ਉਨ੍ਹਾਂ ਨਾਲ ਜਾਂਦੇ ਹਨ। ਭਾਵੇਂ ਉਹ ਸੁਹਾਨਾ ਹੋਵੇ ਜਾਂ ਫਿਰ ਆਰੀਅਨ ਜਾਂ ਫਿਰ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਅਬਰਾਮ। ਸ਼ਾਹਰੁਖ ਆਪਣੇ ਬੱਚਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਐਤਵਾਰ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਅਬਰਾਮ ਦੇ ਤਾਈਕਵਾਂਡੋ ਮੈਚ ਜਿੱਤਣ ਤੋਂ ਬਾਅਦ ਸ਼ਾਹਰੁਖ ਇਕ ਪ੍ਰਾਊਡ ਪਿਤਾ ਬਣਦੇ ਦਿਖੇ।
ਅਦਾਕਾਰ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਮੁਕਾਬਲੇ ’ਚ ਅਬਰਾਮ ਨੂੰ ਚੀਅਰ ਕਰਨ ਲਈ ਇਕੱਠਾ ਆਇਆ, ਜਿਸ ’ਚ ਕਈ ਸੈਲੇਬ੍ਰਿਟੀ ਪੇਰੈਂਟਸ ਤੇ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹੋਏ।
ਇਹ ਖ਼ਬਰ ਵੀ ਪੜ੍ਹੋ : 2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ
ਸ਼ਾਹਰੁਖ ਨੇ ਇਸ ਸਮਾਰੋਹ ’ਚ ਮੈਰੂਨ ਸ਼ਰਟ ਤੇ ਕਾਲੀ ਪੈਂਟ ਪਹਿਨੀ ਸੀ ਤੇ ਕਾਲੀ ਟੋਪੀ ਵੀ ਪਹਿਨੀ ਸੀ। ਅਬਰਾਮ ਦੇ ਮੈਚ ਜਿੱਤਣ ਤੋਂ ਬਾਅਦ ਸ਼ਾਹਰੁਖ ਨੂੰ ਆਪਣੇ ਪੁੱਤਰ ਨੂੰ ਗੋਲਡ ਮੈਡਲ ਦੇਣ ਲਈ ਸਟੇਜ ’ਤੇ ਬੁਲਾਇਆ ਗਿਆ। ਮੈਡਲ ਜਿੱਤਣ ਤੋਂ ਬਾਅਦ ਅਬਰਾਮ ਨੇ ਆਪਣੇ ਪਿਤਾ ਨੂੰ ਇਕ ਕਿੱਸ ਕੀਤੀ।
ਸਮਾਰੋਹ ’ਚ ਸ਼ਾਹਰੁਖ ਦੇ ਹੋਰ ਦੋ ਬੱਚੇ ਆਰੀਅਨ ਤੇ ਸੁਹਾਨਾ ਖ਼ਾਨ ਵੀ ਨਜ਼ਰ ਆਏ। ਦੋਵਾਂ ਨੇ ਤਾਈਕਵਾਂਡੋ ਟ੍ਰੇਨਰ ਨਾਲ ਪੋਜ਼ ਦਿੱਤੇ, ਜੋ ਉਨ੍ਹਾਂ ਨੂੰ ਬਚਪਨ ’ਚ ਪੜ੍ਹਾਉਂਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ
NEXT STORY