ਮੁੰਬਈ - ‘ਪਹਿਲਾ ਪਿਆਰ ਦੂਸਰੀ ਬਾਰ’ ਦੇ ਮੇਕਰਸ ਮਸਤੀ ਅਤੇ ਐਨਰਜੀ ਨਾਲ ਸਜੇ ਆਪਣੇ ਨਵੇਂ ਗਾਣੇ ‘ਜ਼ੁਲਮੀ’ ’ਤੇ ਸਭ ਨੂੰ ਝੂਮਣ ਲਈ ਮਜ਼ਬੂਰ ਕਰਨ ਨੂੰ ਤਿਆਰ ਹਨ। ‘ਪਿਆਰ ਮਾਂਗਾ ਹੈ ਤੁਮੀ ਸੇ’, ‘ਪੁਰਾਨੇ ਦਿਨ’ ਅਤੇ ‘ਜਾਨੇ ਕਿਸ ਮੋੜ ਪੇ’ ਵਰਗੇ ਗਾਣੇ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ, ਅਜਿਹੇ ’ਚ ‘ਜ਼ੁਲਮੀ’ ਵਰਗੇ ਅਪਬੀਟ ਗਾਣੇ ਸਭ ਨੂੰ ਆਪਣੀ ਧੁਨ ’ਤੇ ਥਿਰਕਾਉਣ ਵਾਲੇ ਹਨ।
ਸਰਗੁਣ ਕੌਰ ਲੂਥਰਾ ‘ਜ਼ੁਲਮੀ’ ਗਾਣੇ ’ਚ ਆਪਣੇ ਖ਼ੂਬਸੂਰਤ ਅੰਦਾਜ਼ ਤੋਂ ਲੈ ਕੇ ਕਿੱਲਰ ਮੂਵਜ਼ ਤੱਕ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਤੁਸ਼ਾਰ ਛਿੱਬਰ ਵੀ ਭਰਪੂਰ ਸਾਥ ਦਿੰਦੇ ਹੋਏ ਮਸਤੀ ਭਰੇ ਅੰਦਾਜ਼ ਨੂੰ ਦਿਖਾ ਰਹੇ ਹਨ। ਗਾਣੇ ਦੀ ਐਨਰਜੀ ਨਾਲ ਮੇਲ ਖਾਂਦੀ ਕੈਮਿਸਟਰੀ ਉਨ੍ਹਾਂ ਦੇ ਸਕ੍ਰੀਨ ਪ੍ਰੈਜ਼ੇਂਸ ਨਾਲ ਮਿਲ ਕੇ ਹਰ ਪਲ ਨੂੰ ਖ਼ਾਸ ਬਣਾ ਰਹੀ ਹੈ। ਲਵ ਫ਼ਿਲਮਜ਼ ਦੀ ਪੇਸ਼ਕਸ਼ ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਡਾਇਰੈਕਸ਼ਨ ਅਨੁਜ ਸੈਣੀ ਨੇ ਕੀਤਾ ਹੈ, ਅਤੇ ਇਸ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਨੇ ਇਕੱਠੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 23 ਅਕਤੂਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਸਿੱਧੂ ਮੂਸੇਵਾਲਾ ਦਾ HOLOGRAM ਟੂਰ ਛੱਡ ਮਾਨਸਾ ਧਰਨੇ 'ਚ ਪਹੁੰਚੇ ਬਲਕੌਰ ਸਿੰਘ
NEXT STORY