ਜਲੰਧਰ(ਬਿਊਰੋ) — ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਕੰਮ ਕਰ ਚੁੱਕੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਬੀਤੇ ਦਿਨ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਦੀਆਂ ਕਾਫ਼ੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀ ਸ਼ੋਸਲ ਮੀਡੀਆ ਚੰਗੀ ਫੈਨ ਫਾਲਵਿੰਗ ਹੈ ।ਅੱਜ ਉਹ ਆਪਣਾ 29ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ । ਉਨ੍ਹਾਂ ਨੇ ਆਪਣਾ ਬਰਥਡੇਅ ਦੋਸਤਾਂ ਨਾਲ ਮਨਾਇਆ ਹੈ। ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਖ਼ੁਦ ਹਿਮਾਂਸ਼ੀ ਖੁਰਾਣਾ ਨੇ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੀ ਸਹੇਲੀਆਂ ਦੇ ਗਲੇ ਲੱਗ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ 27 ਨਵੰਬਰ 1991 'ਚ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਹ ਹੁਣ ਤੱਕ ਕਈ ਗੀਤਾਂ ਅਤੇ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਪਛਾਣ 'ਸਾਡਾ ਹੱਕ' ਫ਼ਿਲਮ ਤੋਂ ਮਿਲੀ ਸੀ। ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਰਿਹਾ ਹੈ। ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੀ ਰਹਿੰਦੀ ਹੈ।
12ਵੀਂ ਤੋਂ ਬਾਅਦ ਏਅਰ ਹੋਸਟੇਸ ਦੀ ਲਈ ਟ੍ਰੇਨਿੰਗ
ਹਿਮਾਂਸ਼ੀ ਖੁਰਾਣਾ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ. ਸੀ. ਐੱਮ. ਸਕੂਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ। ਹਿਮਾਂਸ਼ੀ ਜਦੋਂ 11ਵੀਂ ਕਲਾਸ 'ਚ ਸੀ ਤਾਂ ਉਦੋਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖ਼ੇਤਰ 'ਚ ਆਪਣਾ ਕਰੀਅਰ ਬਣਾਏ, ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ।
ਮਿਸ ਲੁਧਿਆਣਾ ਦਾ ਜਿੱਤਿਆ ਖ਼ਿਤਾਬ
ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ। ਸਾਲ 2010 'ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ 'ਚ ਚੰਗਾ ਨਾਂ ਹੈ।
2010 'ਚ ਰੱਖਿਆ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ
ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਦਿਆਂ ਸਾਲ 2010 'ਚ 'ਜੋੜੀ' ਮਿਊਜ਼ਿਕ ਐਲਬਮ 'ਚ ਕੰਮ ਕੀਤਾ ਅਤੇ ਸਾਲ 2012 'ਚ ਫਿਰੋਜ਼ ਖਾਨ ਦੀ 'ਫਸਲੀ ਬਟੇਰੇ', ਲਖਵਿੰਦਰ ਵਡਾਲੀ ਦੀ 'ਨੈਣਾਂ ਦੇ ਬੂਹੇ' ਸਮੇਤ ਕਈ ਮਿਊਜ਼ਿਕ ਐਲਬਮ 'ਚ ਆਪਣਾ ਜਲਵਾ ਦਿਖਾਇਆ ਹੈ। ਇਸ ਤੋਂ ਬਾਅਦ 2014 'ਚ ਉਸ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ ਸਾਲ 2014 'ਚ ਜੱਸੀ ਗਿੱਲ ਦੀ 'ਲਾਦੇਨ' ਅਤੇ ਐਮੀ ਵਿਰਕ ਦੀ 'ਤਾਰਾ' ਐਲਬਮ 'ਚ ਕੰਮ ਕੀਤਾ।
ਅਦਾਕਾਰੀ ਦੇ ਖ਼ੇਤਰ 'ਚ ਵੀ ਮਾਰੀਆਂ ਮੱਲਾਂ
ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਉਸ ਨੇ 2-3 ਸਾਲ ਦੇ ਅਪਣੇ ਕਰੀਅਰ 'ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਸ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਦਿੱਲੀ ਦੀਆਂ ਕਈ ਕੰਪਨੀਆਂ ਲਈ ਕਰ ਚੁੱਕੀ ਹੈ ਕੰਮ
ਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਅਪਣਾ ਕਰੀਅਰ ਬਣਾਉਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ। ਉਥੇ ਉਸ ਨੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ।
ਕਿਸਾਨਾਂ ਦੀ ਜਿੱਤ ਲਈ ਅਮਰਿੰਦਰ ਗਿੱਲ ਨੇ ਵੀ ਪਰਮਾਤਮਾ ਅੱਗੇ ਕੀਤੀ ਆਰਦਾਸ
NEXT STORY