ਮੁੰਬਈ- ਬੀ-ਟਾਊਨ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਫੈਸ਼ਨ ਸਟੇਟਮੈਂਟਸ ਅਤੇ ਬੋਲਡ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ 'ਚ ਹਰਮਨ ਪਿਆਰੀ ਬਣੀ ਰਹਿੰਦੀ ਹੈ। 50 ਸਾਲ ਦੀ ਉਮਰ ਵਿੱਚ ਵੀ ਉਸ ਨੇ ਆਪਣੇ ਆਪ ਫਿੱਟ ਰੱਖਿਆ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਅਕਸਰ ਲਾਈਕਸ ਅਤੇ ਕੁਮੈਂਟਸ ਰਾਹੀਂ ਉਸ ਦੇ ਲੁੱਕ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹਨ।

ਹੁਣ ਹਾਲ ਹੀ 'ਚ ਬੀਤੀ ਰਾਤ ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

ਮਲਾਇਕਾ ਅਰੋੜਾ ਨੇ ਲੇਟੈੱਸਟ ਫੋਟੋਸ਼ੂਟ ਦੌਰਾਨ ਸਿਲਵਰ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ 'ਚ ਉਹ ਕੈਮਰੇ ਦੇ ਸਾਹਮਣੇ ਕਿਲੱਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਸੀ।

ਉਸ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਹੋਇਆ ਸੀ। ਇਸ ਲੁੱਕ 'ਚ ਅਦਾਕਾਰਾ ਕਾਫੀ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ।

ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਹੈ।

50 ਕਰੋੜ ਦੀ 'Stree 2' ਨੇ 250 ਕਰੋੜ ਕੀਤਾ ਪਾਰ, ਜਾਣੋ ਛੇਵੇਂ ਦਿਨ ਦੀ ਕਮਾਈ
NEXT STORY