ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹਨ। ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੇ ਪ੍ਰਸ਼ੰਸਕਾਂ ਨੂੰ ਚਿੰਤਤ ਕਰ ਦਿੱਤਾ ਸੀ। ਹੁਣ ਪ੍ਰਸ਼ੰਸਕ ਵੀ ਦੋਵਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹਨ। ਦਰਅਸਲ ਇਹ ਜੋੜਾ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁਣੇ ਪਹੁੰਚਿਆ ਹੈ। ਇਸ ਦੌਰਾਨ ਆਰਾਧਿਆ ਬੱਚਨ ਵੀ ਆਪਣੇ ਮਾਤਾ-ਪਿਤਾ ਨਾਲ ਮੌਜੂਦ ਹੈ। ਇਸ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਐਸ਼ਵਰਿਆ ਅਤੇ ਅਭਿਸ਼ੇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ 20 ਸਾਲਾਂ ਬਾਅਦ 'ਕਜਰਾ ਰੇ' ਗੀਤ ਨੂੰ ਦੁਬਾਰਾ ਰੀਕ੍ਰਿਏਟ ਕਰਕੇ ਹੋਏ ਨਜ਼ਰ ਆਏ ਹਨ।
'ਕਜਰਾ ਰੇ' ਗਾਣੇ 'ਤੇ ਕੀਤਾ ਡਾਂਸ
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਧੀ ਆਰਾਧਿਆ ਬੱਚਨ ਨਾਲ ਆਪਣੀ ਚਚੇਰੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੁਣੇ ਪਹੁੰਚੀ ਹੈ। ਇਸ ਫੰਕਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਐਸ਼ਵਰਿਆ, ਅਭਿਸ਼ੇਕ ਅਤੇ ਆਰਾਧਿਆ ਫਿਲਮ 'ਬੰਟੀ ਔਰ ਬਬਲੀ' ਦੇ ਗੀਤ 'ਕਜਰਾ ਰੇ' 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ।
20 ਸਾਲਾਂ ਬਾਅਦ ਗਾਣੇ ਨੂੰ ਕੀਤਾ ਰੀਕ੍ਰਿਏਟ
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਬੰਟੀ ਔਰ ਬਬਲੀ' ਸਾਲ 2005 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਅਭਿਸ਼ੇਕ ਬੱਚਨ, ਰਾਣੀ ਮੁਖਰਜੀ ਅਤੇ ਅਮਿਤਾਭ ਬੱਚਨ ਨੇ ਅਭਿਨੈ ਕੀਤਾ ਸੀ। ਐਸ਼ਵਰਿਆ ਰਾਏ ਨੇ ਫਿਲਮ ਵਿੱਚ 'ਕਜਰਾ ਰੇ' ਗੀਤ 'ਤੇ ਇੱਕ ਆਈਟਮ ਨੰਬਰ ਕੀਤਾ ਸੀ। ਇਸ ਗਾਣੇ ਵਿੱਚ ਐਸ਼ਵਰਿਆ ਨਾਲ ਅਭਿਸ਼ੇਕ ਅਤੇ ਅਮਿਤਾਭ ਬੱਚਨ ਵੀ ਡਾਂਸ ਕਰਕੇ ਨਜ਼ਰ ਆਏ। ਇਹ ਗਾਣਾ ਬਹੁਤ ਮਸ਼ਹੂਰ ਹੋਇਆ। ਹੁਣ 20 ਸਾਲਾਂ ਬਾਅਦ, ਐਸ਼ਵਰਿਆ ਅਤੇ ਅਭਿਸ਼ੇਕ ਨੇ ਫਿਰ ਤੋਂ ਇਸ ਗਾਣੇ 'ਤੇ ਜ਼ਬਰਦਸਤ ਡਾਂਸ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਆਰਾਧਿਆ ਵੀ ਉਸ ਨਾਲ ਡਾਂਸ ਕਰਦੀ ਦਿਖਾਈ ਦਿੱਤੀ।
ਆਰਾਧਿਆ ਦੇਸੀ ਲੁੱਕ 'ਚ ਨਜ਼ਰ ਆਈ
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਵਿਆਹ ਦੇ ਸਮਾਗਮ ਵਿੱਚ ਐਥਨਿਕ ਲੁੱਕ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੀ 13 ਸਾਲ ਦੀ ਧੀ ਆਰਾਧਿਆ ਦਾ ਦੇਸੀ ਲੁੱਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਪਿਆਰੀ ਮਾਂ-ਧੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਸ਼ੇਕ ਬੱਚਨ ਹਾਲ ਹੀ ਵਿੱਚ ਰੇਮੋ ਡਿਸੂਜ਼ਾ ਦੀ ਫਿਲਮ 'ਬੀ ਹੈਪੀ' ਵਿੱਚ ਨਜ਼ਰ ਆਏ ਸਨ। ਐਸ਼ਵਰਿਆ ਰਾਏ ਆਖਰੀ ਵਾਰ ਮਣੀ ਰਤਨਮ ਦੀ ਫਿਲਮ 'ਪੋਨੀਯਿਨ ਸੇਲਵਨ 2' 'ਚ ਨਜ਼ਰ ਆਈ ਸੀ।
ਧਰਮਿੰਦਰ ਦੀ ਅੱਖ ਦਾ ਹੋਇਆ ਆਪ੍ਰੇਸ਼ਨ, ਕਿਹਾ- 'ਅਜੇ ਬਹੁਤ ਦਮ ਹੈ'
NEXT STORY