ਮੁੰਬਈ- ਬੀ-ਟਾਊਨ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ 'ਪਨਾਮਾ ਪੇਪਰਸ ਲੀਕ' ਮਾਮਲੇ ਦੇ ਚੱਲਦੇ ਚਰਚਾ 'ਚ ਹੈ। ਬੀਤੇ ਸੋਮਵਾਰ ਅਦਾਕਾਰਾ ਐਸ਼ਵਰਿਆ ਰਾਏ ਤੋਂ ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਕੀਤੀ। ਆਫਿਸਰਸ ਨੇ ਲਗਭਗ 5 ਘੰਟੇ ਤੱਕ ਇਸ ਕੇਸ 'ਚ ਅਦਾਕਾਰਾ ਤੋਂ ਤਿੱਖੇ ਸਵਾਲ ਪੁੱਛੇ। ਉਧਰ ਈਡੀ ਦੀ ਪੁੱਛਗਿੱਛ ਤੋਂ ਬਾਅਦ ਐਸ਼ਵਰਿਆ ਰਾਏ ਨੇ ਪਹਿਲੀ ਪੋਸਟ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਕੇ ਉਨ੍ਹਾਂ ਨੇ ਬਿਨਾਂ ਸ਼ਰਤ ਪਿਆਰ ਅਤੇ ਦੁਵਾਵਾਂ ਲਈ ਆਪਣੇ ਮੰਮੀ-ਪਾਪਾ ਦਾ ਧੰਨਵਾਦ ਕੀਤਾ। ਦਰਅਸਲ ਮਾਂ ਵ੍ਰਿੰਦਾ ਅਤੇ ਸਵ. ਪਿਤਾ ਕ੍ਰਿਸ਼ਣਰਾਜ ਰਾਜ ਰਾਏ ਦੀ 52ਵੀਂ ਵੈਡਿੰਗ ਐਨੀਵਰਸਰੀ 'ਤੇ ਐਸ਼ ਨੇ ਇਕ ਥ੍ਰੋ-ਬੈਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਐਸ਼ਵਰਿਆ ਨੇ ਖੂਬਸੂਰਤ ਕੈਪਸ਼ਨ ਵੀ ਲਿਖੀ ਹੈ।
ਇਸ ਤਸਵੀਰ 'ਤੇ ਐਸ਼ਵਰਿਆ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਿਤਾਰਿਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਨੇ ਕੁਮੈਂਟ ਬਾਕਸ 'ਚ ਹਾਰਟ ਇਮੋਜ਼ੀ ਪੋਸਟ ਕੀਤੀ।
ਪਿਤਾ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਸੀ ਤਸਵੀਰ
ਐਸ਼ਵਰਿਆ ਰਾਏ ਬੱਚਨ ਨੇ 20 ਨਵੰਬਰ 2021 ਨੂੰ ਆਪਣੇ ਸਵ. ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਦੇ ਨਾਲ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ ਸੀ-ਹੈਪੀ ਬਰਥਡੇਅ ਮੇਰੇ ਡਾਰਲਿੰਗ ਡੈਡੀ-ਅੱਜਾ। ਤੁਹਾਨੂੰ ਹਮੇਸ਼ਾ ਲਈ ਪਿਆਰ।
ਪਨਾਮਾ ਪੇਪਰਸ ਲੀਕ ਮਾਮਲੇ 'ਚ ਆਖਿਰ ਬੱਚਨ ਪਰਿਵਾਰ ਦਾ ਨਾਂ ਕਿਉਂ ਸਾਹਮਣੇ ਆਇਆ?
ਦਰਅਸਲ 2016 'ਚ ਬ੍ਰਿੁਟੇਨ 'ਚ ਪਨਾਮਾ ਦੀ ਲਾਅ ਫਰਮ ਦੇ 1.15 ਕਰੋੜ ਟੈਕਸ ਦਸਤਾਵੇਜ਼ ਲੀਕ ਹੋਏ ਸਨ। ਇਸ 'ਚ ਭਾਰਤ ਸਮੇਤ ਦੁਨੀਆ ਭਰ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂ ਸ਼ਾਮਲ ਸਨ। ਇਸ ਮਾਮਲੇ 'ਚ ਭਾਰਤ ਤੋਂ ਬੱਚਨ ਫੈਮਿਲੀ ਦਾ ਨਾਂ ਵੀ ਸਾਹਮਣੇ ਆਇਆ ਸੀ। ਰਿਪੋਰਟ ਮੁਤਾਬਤ ਅਮਿਤਾਭ ਬੱਚਨ ਨੂੰ 4 ਕੰਪਨੀਆਂ ਦਾ ਡਾਇਰੈਕਟਰ ਬਣਾਇਆ ਗਿਆ ਸੀ। ਇਸ 'ਚੋਂ ਤਿੰਨ ਬਹਾਮਾਸ 'ਚ ਸਨ, ਜਦੋਂਕਿ ਇਕ ਵਰਜ਼ਿਨ ਆਈਸਲੈਂਡ 'ਚ ਸੀ। ਇਨ੍ਹਾਂ ਕੰਪਨੀਆਂ ਨੂੰ 28 ਸਾਲ ਪਹਿਲੇ ਭਾਵ 1993 'ਚ ਬਣਾਇਆ ਗਿਆ ਸੀ। ਇਨ੍ਹਾਂ ਕੰਪਨੀਆਂ ਦੀ ਕੁੱਲ ਪੂੰਜੀ 5 ਹਜ਼ਾਰ ਤੋਂ 50 ਹਜ਼ਾਰ ਡਾਲਰ ਦੇ ਵਿਚਾਲੇ ਸੀ। ਰਿਪੋਰਟ ਮੁਤਾਬਕ 2005 'ਚ ਐਸ਼ਵਰਿਆ ਰਾਏ ਨੂੰ ਪਹਿਲਾਂ ਇਸ 'ਚੋਂ ਇਕ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਨੂੰ ਕੰਪਨੀ ਦਾ ਸ਼ੇਅਰ ਹੋਲਡਰ ਬਣਾ ਦਿੱਤਾ ਗਿਆ। ਕੰਪਨੀ ਦਾ ਨਾਂ ਅਮਿਕ ਪਾਰਟਨਰਸ ਪ੍ਰਾਈਵੇਟ ਲਿਮਟਿਡ ਸੀ, ਜਿਸ ਦਾ ਦਫ਼ਤਰ ਵਰਜ਼ਿਨ ਆਈਸਲੈਂਡ 'ਚ ਸੀ। ਐਸ਼ਵਰਿਆ ਤੋਂ ਇਲਾਵਾ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭਰਾ ਆਦਿੱਤਿਯ ਰਾਏ ਵੀ ਇਸ 'ਚ ਉਨ੍ਹਾਂ ਦੇ ਪਾਰਟਨਰ ਸਨ। ਹਾਲਾਂਕਿ 2008 'ਚ ਇਹ ਕੰਪਨੀ ਬੰਦ ਹੋ ਗਈ ਸੀ।
ਲੁਧਿਆਣਾ ਧਮਾਕੇ 'ਤੇ ਹਿਮਾਂਸ਼ੀ ਖੁਰਾਣਾ ਨੇ ਜਤਾਈ ਚਿੰਤਾ, ਕਿਹਾ- ਮੇਰਾ ਪਰਿਵਾਰਕ ਮੈਂਬਰ ਵੀ ਅਦਾਲਤ 'ਚ ਸੀ ਮੌਜੂਦ
NEXT STORY