ਬਿਜ਼ਨੈੱਸ ਡੈਸਕ - ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਨੇ ਆਪਣੀ ਨਵੀਂ ਪ੍ਰੀਮੀਅਮ ਐੱਸ. ਯੂ. ਵੀ. ‘ਐੱਮ. ਜੀ. ਮੈਜੈਸਟਰ’ ਨੂੰ ਅਧਿਕਾਰਤ ਤੌਰ ’ਤੇ ਪੇਸ਼ ਕਰ ਦਿੱਤਾ ਹੈ। ਕੰਪਨੀ ਅਨੁਸਾਰ ਇਹ ਭਾਰਤ ਦੀ ਪਹਿਲੀ ‘ਡੀ+ ਸੈਗਮੈਂਟ’ ਐੱਸ. ਯੂ. ਵੀ. ਹੈ, ਜੋ ਆਕਾਰ, ਤਾਕਤ ਅਤੇ ਐਡਵਾਂਸ ਤਕਨਾਲੋਜੀ ਦੇ ਮਾਮਲੇ ’ਚ ਨਵੇਂ ਮਾਪਦੰਡ ਸਥਾਪਤ ਕਰਦੀ ਹੈ। ਮੈਜੈਸਟਰ ਨੂੰ ਖਾਸ ਤੌਰ ’ਤੇ ਉਨ੍ਹਾਂ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ, ਜੋ ਦਮਦਾਰ ਰੋਡ ਪ੍ਰੈਜ਼ੈਂਸ, ਆਫ-ਰੋਡ ਸਮਰੱਥਾ ਅਤੇ ਲਗਜ਼ਰੀ ਦਾ ਬਿਹਤਰੀਨ ਸੁਮੇਲ ਚਾਹੁੰਦੇ ਹਨ। ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਆਕਾਰ ਦੀ ਗੱਲ ਕਰੀਏ ਤਾਂ ਇਹ 5046 ਮਿ. ਮੀ. ਲੰਬੀ, 2016 ਮਿ. ਮੀ. ਚੌੜੀ ਅਤੇ 1870 ਮਿ. ਮੀ. ਉੱਚੀ ਹੈ, ਜੋ ਇਸ ਨੂੰ ਆਪਣੇ ਸੈਗਮੈਂਟ ’ਚ ਸਭ ਤੋਂ ਵੱਡੀ ਐੱਸ. ਯੂ. ਵੀ. ਬਣਾਉਂਦੀ ਹੈ। 219 ਮਿ. ਮੀ. ਗਰਾਊਂਡ ਕਲੀਅਰੈਂਸ ਅਤੇ 810 ਮਿ. ਮੀ. ਵਾਟਰ ਵੇਡਿੰਗ ਸਮਰੱਥਾ ਇਸ ਨੂੰ ਮੁਸ਼ਕਿਲ ਰਸਤਿਆਂ ਲਈ ਸਮਰੱਥ ਬਣਾਉਂਦੇ ਹਨ। ਇਸ ’ਚ 2.0-ਲੀਟਰ ਟਵਿਨ-ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 215.5 ਪੀ. ਐੱਸ. ਦੀ ਪਾਵਰ ਅਤੇ 478.5 ਐੱਨ. ਐੱਮ. ਟਾਰਕ ਜੈਨਰੇਟ ਕਰਦਾ ਹੈ। 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ 2 ਡਬਲਯੂ. ਡੀ. ਅਤੇ ਐਡਵਾਂਸ 4 ਡਬਲਯੂ. ਡੀ. ਬਦਲ ਉਪਲਬਧ ਹਨ।
ਇਹ ਵੀ ਪੜ੍ਹੋ : Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ
ਐੱਸ. ਯੂ. ਵੀ. ’ਚ ਟ੍ਰਿਪਲ ਡਿਫਰੈਂਸ਼ੀਅਲ ਲੌਕ, 10 ਆਫ-ਰੋਡ ਮੋਡ, ਕਰੌਲ ਕੰਟਰੋਲ ਅਤੇ ਲੈਵਲ 2 ਏ. ਡੀ. ਏ. ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ। ਇੰਟੀਰੀਅਰ ’ਚ ਵੈਂਟੀਲੇਟਿਡ ਅਤੇ ਮਸਾਜ ਸੀਟਾਂ, ਪੈਨੋਰਮਿਕ ਸਨਰੂਫ, 64-ਕਲਰ ਐਂਬੀਐਂਟ ਲਾਈਟਿੰਗ, ਥ੍ਰੀ-ਜ਼ੋਨ ਕਲਾਈਮੇਟ ਕੰਟਰੋਲ ਅਤੇ ਡਿਊਲ ਵਾਇਰਲੈੱਸ ਚਾਰਜਿੰਗ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਕੰਪਨੀ 5 ਸਾਲ ਦੀ ਵਾਰੰਟੀ ਅਤੇ ਰੋਡਸਾਈਡ ਅਸਿਸਟੈਂਸ ਵੀ ਦੇ ਰਹੀ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
4.20 ਲੱਖ ਦੇ ਹਾਈ ਲੈਵਲ ਤੋਂ ਟੁੱਟੀ ਚਾਂਦੀ, ਨਿਵੇਸ਼ਕਾਂ ਦੀ ਵਧੀ ਟੈਂਨਸ਼ਨ, ਜਾਣੋ ਮਾਹਰਾਂ ਦੀ ਸਲਾਹ
NEXT STORY