ਐਂਟਰਟੇਨਮੈਂਟ ਡੈਸਕ- ਫਿਲਮੀਂ ਦੁਨੀਆ ਦਾ ਸਭ ਤੋਂ ਵੱਡਾ ਤਿਉਹਾਰ ਕਾਨਸ ਫਿਲਮ ਫੈਸਟੀਵਲ 2025 13 ਮਈ ਨੂੰ ਸ਼ੁਰੂ ਹੋ ਗਿਆ ਹੈ, ਜੋ ਕਿ 11 ਦਿਨ ਯਾਨੀ 24 ਮਈ ਤੱਕ ਚੱਲੇਗਾ। ਹਾਲਾਂਕਿ ਇਸ ਦੌਰਾਨ ਆਲੀਆ ਭੱਟ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਆਲੀਆ, ਜਿਸਨੇ ਇਸ ਸਾਲ ਕਾਨਸ ਵਿੱਚ ਆਪਣਾ ਡੈਬਿਊ ਕਰਨਾ ਸੀ, ਹੁਣ ਫੈਸਟੀਵਲ ਵਿੱਚ ਸ਼ਾਮਲ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਹੈ।
ਇਹ ਵੀ ਪੜ੍ਹੋ- ਚਰਚਾ ਦਾ ਵਿਸ਼ਾ ਬਣਿਆ ਸਲਮਾਨ ਖ਼ਾਨ ਦਾ 'ਥੈਂਕ ਗਾੱਡ ਫ਼ਾਰ ਸੀਜ਼ਫਾਇਰ' ਵਾਲਾ ਟਵੀਟ, ਲੋਕ ਬੋਲੇ- 'ਸਾਨੂੰ ਪਤੈ...'
ਇੱਕ ਰਿਪੋਰਟ ਦੇ ਅਨੁਸਾਰ ਆਲੀਆ ਭੱਟ ਦੇ ਇੱਕ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਕਿ ਅਦਾਕਾਰਾ ਕਾਨਸ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਪਰ ਹੁਣ ਲਈ ਉਨ੍ਹਾਂ ਨੇ ਆਪਣਾ ਕਾਨਸ ਡੈਬਿਊ ਰੱਦ ਕਰ ਦਿੱਤਾ ਹੈ। ਇਸ ਦਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਿਹਾ ਤਣਾਅ ਹੈ। ਅਜਿਹੇ ਵਿੱਚ ਆਲੀਆ ਨੇ ਆਖਰੀ ਸਮੇਂ 'ਤੇ ਇਹ ਵੱਡਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ-'ਆਪ੍ਰੇਸ਼ਨ ਸਿੰਦੂਰ' ਲਈ ਰਜਨੀਕਾਂਤ ਨੇ ਕੀਤੀ PM ਮੋਦੀ ਦੀ ਤਾਰੀਫ਼, ਫੌਜੀਆਂ ਨੂੰ ਭੇਜਿਆ ਸਲਾਮ
ਸੂਤਰ ਨੇ ਇਹ ਵੀ ਦੱਸਿਆ ਕਿ ਆਲੀਆ ਨੇ ਫਿਲਹਾਲ ਕਾਨਸ ਵਿੱਚ ਆਪਣੀ ਐਂਟਰੀ ਰੱਦ ਕਰ ਦਿੱਤੀ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਫੈਸਟੀਵਲ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਇਹ 11 ਦਿਨਾਂ ਤੱਕ ਚੱਲਣ ਵਾਲਾ ਹੈ। ਅਜਿਹੀ ਸਥਿਤੀ ਵਿੱਚ ਇਹ ਸੰਭਵ ਹੈ ਕਿ ਬਾਅਦ ਵਿੱਚ ਅਦਾਕਾਰਾ ਆਪਣੇ ਸ਼ਡਿਊਲ ਅਨੁਸਾਰ ਇਸ ਫੈਸਟੀਵਲ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਖ਼ਬਰ 'ਤੇ ਆਲੀਆ ਭੱਟ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਆਖਰੀ ਵਾਰ ਫਿਲਮ 'ਜਿਗਰਾ' ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਵੇਦਾਂਗ ਰੈਨਾ ਨਜ਼ਰ ਆਏ ਸਨ। ਇਨ੍ਹੀਂ ਦਿਨੀਂ ਆਲੀਆ ਕਈ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ, ਜੋ ਜਲਦੀ ਹੀ ਫਲੋਰ 'ਤੇ ਆਉਣ ਵਾਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮਿਰ ਖਾਨ ਦੀ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਰਿਲੀਜ਼
NEXT STORY