ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਤੇ ਫਿਲਮਕਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਸਿਤਾਰੇ ਜ਼ਮੀਨ ਪਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਿਤਾਰੇ ਜ਼ਮੀਨ ਪਰ 2007 ਦੀ ਫਿਲਮ ਤਾਰੇ ਜ਼ਮੀਨ ਪਰ ਦਾ ਅਧਿਆਤਮਿਕ ਸੀਕੁਅਲ ਹੈ। ਆਮਿਰ ਖਾਨ ਇਸ ਫਿਲਮ ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫਿਲਮ ਵਿੱਚ ਆਮਿਰ ਖਾਨ ਇੱਕ ਬਾਸਕਟਬਾਲ ਟੀਮ ਦੇ ਕੋਚ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ, ਜੋ 10 ਸਪੈਸ਼ਲ ਲੋਕਾਂ ਦੀ ਟੀਮ ਨੂੰ ਸਿਖਲਾਈ ਦੇ ਰਹੇ ਹਨ। ਆਮਿਰ ਨੂੰ ਸ਼ੁਰੂ ਵਿੱਚ ਇੱਕ ਗਲਤੀ ਦੀ ਸਜ਼ਾ ਵਜੋਂ ਦਿਵਿਆਂਗ ਬੱਚਿਆਂ ਨੂੰ ਬਾਸਕਟਬਾਲ ਸਿਖਾਉਣ ਦਾ ਕੰਮ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਉਹ ਚਿੜਚਿੜੇਪਨ ਅਤੇ ਗੁੱਸੇ ਵਿੱਚ ਕਰਦੇ ਹਨ ਪਰ ਬਾਅਦ ਵਿੱਚ, ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹਨ। ਟ੍ਰੇਲਰ ਵਿੱਚ ਆਮਿਰ ਖਾਨ ਅਤੇ ਜੇਨੇਲੀਆ ਡਿਸੂਜ਼ਾ ਤੋਂ ਇਲਾਵਾ ਬਾਕੀ ਸਟਾਰ ਕਾਸਟ ਦੀ ਝਲਕ ਵੀ ਦਿਖਾਈ ਦਿੰਦੀ ਹੈ।
ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਲਿਖਿਆ - ਇੱਕ ਟਿੰਗੂ ਬਾਸਕਟਬਾਲ ਕੋਚ, 10 ਤੂਫਾਨੀ ਸਿਤਾਰੇ ਅਤੇ ਉਨ੍ਹਾਂ ਦਾ ਸਫ਼ਰ। ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਆਮਿਰ ਖਾਨ ਪ੍ਰੋਡਕਸ਼ਨ ਸਿਤਾਰੇ ਜ਼ਮੀਨ ਪਰ ਰਾਹੀਂ 10 ਨਵੇਂ ਚਿਹਰੇ ਲਾਂਚ ਕਰ ਰਹੇ ਹਨ। ਇਨ੍ਹਾਂ ਵਿੱਚ ਆਰੁਸ਼ ਦੱਤਾ, ਗੋਪੀ ਕ੍ਰਿਸ਼ਨਾ ਵਰਮਾ, ਸਮਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੂਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਾਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ ਸ਼ਾਮਲ ਹਨ। ਇਸ ਫਿਲਮ ਦਾ ਨਿਰਦੇਸ਼ਨ ਆਰ.ਐੱਸ. ਪ੍ਰਸੰਨਾ ਨੇ ਕੀਤਾ ਹੈ। ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਸਿਤਾਰੇ ਜ਼ਮੀਨ ਪਰ' ਵਿੱਚ ਆਮਿਰ ਖਾਨ ਅਤੇ ਜੇਨੇਲੀਆ ਡਿਸੂਜ਼ਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦੇ ਗਾਣੇ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ ਲੋਏ ਨੇ ਦਿੱਤਾ ਹੈ। ਇਸਦੀ ਸਕ੍ਰਿਪਟ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਇਹ ਫਿਲਮ ਆਮਿਰ ਖਾਨ ਅਤੇ ਅਪਰਣਾ ਪੁਰੋਹਿਤ ਦੁਆਰਾ ਬਣਾਈ ਗਈ ਹੈ, ਜਦੋਂ ਕਿ ਰਵੀ ਭਾਗਚੰਦਕਾ ਵੀ ਇੱਕ ਨਿਰਮਾਤਾ ਵਜੋਂ ਜੁੜੇ ਹੋਏ ਹਨ। ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Cannes Film Festival ਦਾ ਸ਼ਾਨਦਾਰ ਆਗਾਜ਼, ਹੱਥ 'ਚ ਤੋਤਾ ਲੈ ਕੇ ਕਾਨਸ ਪੁੱਜੀ ਉਰਵਸ਼ੀ ਰੌਤੇਲਾ
NEXT STORY