ਮੁੰਬਈ (ਏਜੰਸੀ)- ਆਈਕੋਨਿਕ ਸਟਾਰ ਅੱਲੂ ਅਰਜੁਨ ਨੇ ਨਿਰਦੇਸ਼ਕ ਐਟਲੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨਾਲ ਇੱਕ ਬਲੈਕ ਐਂਡ ਵ੍ਹਾਈਟ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਐਟਲੀ ਦੇ ਦ੍ਰਿਸ਼ਟੀਕੋਣ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ, ਅੱਲੂ ਅਰਜੁਨ ਨੇ ਕਿਹਾ ਕਿ ਉਨ੍ਹਾਂ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ 'ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਐਟਲੀ ਨਾਲ ਅੱਗੇ ਹੋਰ ਵੀ ਬਹੁਤ ਸਾਰੇ ਸ਼ਾਨਦਾਰ ਪ੍ਰੋਜੈਕਟਾਂ ਅਤੇ ਯਾਦਗਾਰੀ ਪਲਾਂ ਦੀ ਉਮੀਦ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਅੱਲੂ ਅਰਜੁਨ ਅਤੇ ਐਟਲੀ ਆਉਣ ਵਾਲੀ ਫਿਲਮ "ਰਾਕਾ" ਵਿੱਚ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਦਰਸ਼ਕ ਫਿਲਮ ਨੂੰ ਲੈ ਕੇ ਦੋਵਾਂ ਦੀ ਸਾਂਝੇਦਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਨਵੇਂ ਸ਼ੋਅ 'ਸਯੋਨੀ' ਨਾਲ ਟੀਵੀ 'ਤੇ ਰਸ਼ਮੀ ਦੇਸਾਈ ਦੀ ਧਮਾਕੇਦਾਰ ਵਾਪਸੀ
NEXT STORY