ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਤਰ੍ਹਾਂ ਹੀ ਉਨ੍ਹਾਂ ਦਾ ਭਰਾ ਰਾਜੀਵ ਸੇਨ ਵੀ ਇਸ ਸਮੇਂ ਕਾਫ਼ੀ ਚਰਚਾ 'ਚ ਹੈ। ਰਾਜੀਵ ਸੇਨ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਚਾਰੂ ਓਸੋਪਾ ਦੇ ਵਿਚਾਲੇ ਬੀਤੇ ਕਈ ਸਮੇਂ ਤੋਂ ਮਨ-ਮੁਟਾਵ ਚੱਲ ਰਿਹਾ ਹੈ। ਦੋਵੇਂ ਆਏ ਦਿਨ ਇਕ-ਦੂਜ 'ਤੇ ਦੋਸ਼ ਲਗਾ ਰਹੇ ਹਨ।
ਹਾਲਾਂਕਿ ਇਹ ਜੋੜਾ ਆਪਣੀ ਛੋਟੀ ਧੀ ਜਿਯਾਨਾ ਨੂੰ ਜਿੰਨਾ ਹੋ ਸਕੇ ਓਨਾ ਸਮਾਂ ਦੇਣਾ ਸੁਨਿਸ਼ਚਿਤ ਕਰ ਰਿਹਾ ਹੈ। ਵਿਆਹ 'ਚ ਤਣਾਅ ਦੇ ਵਿਚਾਲੇ ਹੁਣ ਰਾਜੀਵ ਸੇਨ ਲੰਬੇ ਸਮੇਂ ਬਾਅਦ ਆਪਣੀ ਧੀ ਜਿਯਾਨਾ ਸੇਨ ਨੂੰ ਮਿਲੇ।
ਰਾਜੀਵ ਨੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਲਾਡਲੀ ਧੀ ਜਿਯਾਨਾ ਦੇ ਨਾਲ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੋਵੇਂ ਹੀ ਤਸਵੀਰਾਂ 'ਚ ਪਿਓ-ਧੀ ਕੈਮਰੇ ਵੱਲ ਦੇਖ ਕੇ ਪੋਜ਼ ਦੇ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਜਿਯਾਨਾ ਬਲਿਊ ਪ੍ਰਿੰਟ ਵਾਲੀ ਵ੍ਹਾਈਟ ਡਰੈੱਸ 'ਚ ਕਿਊਟ ਲੱਗ ਰਹੀ ਹੈ।
ਉਧਰ ਰਾਜੀਵ ਆਰਮੀ ਥੀਮਡ ਟੀ-ਸ਼ਰਟ 'ਚ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ-'ਮੇਰੀ ਨੰਨ੍ਹੀ ਪ੍ਰਿੰਸੇਸ'।#fatherdaughterbonding #mastitime।'
ਮਨ-ਮੁਟਾਵ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਤੇ ਰਾਜੀਵ ਦੋਵੇਂ ਹੀ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਜਿਥੇ ਰਾਜੀਵ ਨੇ ਚਾਰੂ 'ਤੇ ਆਪਣੇ ਪਹਿਲੇ ਵਿਆਹ ਦੇ ਬਾਰੇ 'ਚ ਸੱਚਾਈ ਲੁਕਾਉਣ ਦਾ ਦੋਸ਼ ਲਗਾਇਆ। ਉਧਰ ਚਾਰੂ ਦਾ ਕਹਿਣਾ ਹੈ ਕਿ ਰਾਜੀਵ ਨੂੰ 2019 'ਚ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਹੀ ਇਸ ਦੇ ਬਾਰੇ 'ਚ ਪਤਾ ਸੀ।
ਆਦਿਲ ਦੀ ਪਹਿਲੀ ਪ੍ਰੇਮਿਕਾ ਦੇ ਰਹੀ ਖ਼ੁਦਕੁਸ਼ੀ ਦੀ ਧਮਕੀ, ਰਾਖੀ ਨੇ ਕੀਤਾ ਖ਼ੁਲਾਸਾ
NEXT STORY