ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਨਿਲ ਕਪੂਰ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਟੈਲੀਵਿਜ਼ਨ ਸ਼ੋਅ "ਇੰਡੀਆਜ਼ ਟੌਪ 10 %- ਦਿ ਅਨਿਲ ਕਪੂਰ ਸ਼ੋਅ" ਦੇ ਆਉਣ ਵਾਲੇ ਐਪੀਸੋਡ ਵਿੱਚ ਸਤੀਸ਼ ਕੌਸ਼ਿਕ ਵਰਗੇ ਦਿਖਾਈ ਦੇਣ ਵਾਲੇ ਪ੍ਰਤੀਯੋਗੀ ਗਗਨ ਨਾਲ ਮੁਲਾਕਾਤ ਦੌਰਾਨ, ਅਨਿਲ ਨੇ ਆਪਣੇ ਦੋਸਤ ਨਾਲ ਬਿਤਾਏ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ। ਸ਼ੋਅ ਦੌਰਾਨ, ਗਗਨ ਨੇ ਦੱਸਿਆ ਕਿ ਲੋਕ ਅਕਸਰ ਉਸਦੇ ਦਿੱਖ ਦੀ ਤੁਲਨਾ ਸਤੀਸ਼ ਕੌਸ਼ਿਕ ਨਾਲ ਕਰਦੇ ਹਨ। ਉਸਨੇ ਦਿੱਲੀ ਵਿੱਚ ਟੈਲੀਵਿਜ਼ਨ ਸ਼ੋਅ "ਸੁਮਿਤ ਸੰਭਾਲ ਲੇਗਾ" ਦੀ ਸ਼ੂਟਿੰਗ ਦੌਰਾਨ ਸਤੀਸ਼ ਕੌਸ਼ਿਕ ਨੂੰ ਮਿਲਣ ਦਾ ਇੱਕ ਕਿੱਸਾ ਵੀ ਸੁਣਾਇਆ।
ਸਤੀਸ਼ ਕੌਸ਼ਿਕ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰਦੇ ਹੋਏ, ਅਨਿਲ ਕਪੂਰ ਨੇ ਕਿਹਾ, "ਮੈਂ ਉਨ੍ਹਾਂ ਨਾਲ ਮੇਰੇ ਰਿਸ਼ਤੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਭਾਵੇਂ ਇਹ ਸ਼ੂਟ 70 ਮਿੰਟ ਦਾ ਵੀ ਹੋਵੇ, ਤਾਂ ਵੀ ਉਨ੍ਹਾਂ ਦੇ ਕਿੱਸੇ ਸੁਣਾਉਣ ਲਈ ਸਮਾਂ ਘੱਟ ਪੈ ਜਾਵੇਗਾ। ਉਹ ਮੈਨੂੰ ਕਹਿੰਦੇ ਹੁੰਦੇ ਸੀ 'ਤੇਰੀ ਪ੍ਰਤਿਭਾ ਸ਼ਾਨਦਾਰ ਹੈ।' ਅਨਿਲ ਨੇ ਖੁਲਾਸਾ ਕੀਤਾ ਕਿ ਉਹ ਪਿਆਰ ਨਾਲ ਸਤੀਸ਼ ਨੂੰ "ਡੈਨੀ ਡੇਵਿਟੋ" ਕਹਿੰਦੇ ਸਨ। ਉਨ੍ਹਾਂ ਦੋਵਾਂ ਨੂੰ ਫਿਲਮ "ਟਵਿਨਜ਼" ਬਹੁਤ ਪਸੰਦ ਸੀ ਅਤੇ ਉਹ ਦੋਵੇਂ ਜੁੜਵਾਂ ਭਰਾਵਾਂ ਦਾ ਕਿਰਦਾਰ ਨਿਭਾਉਣ ਬਾਰੇ ਕਲਪਨਾ ਕਰਦੇ ਸਨ। ਅਨਿਲ ਨੇ ਕਿਹਾ, "ਜੇਕਰ ਕੋਈ ਮੇਰਾ ਜੁੜਵਾਂ ਭਰਾ ਬਣ ਸਕਦਾ, ਤਾਂ ਉਹ ਸਿਰਫ ਸਤੀਸ਼ ਸੀ, ਕਿਉਂਕਿ ਉਹ ਮੇਰੇ ਬਾਰੇ ਸਭ ਕੁਝ ਜਾਣਦਾ ਸੀ। ਮੇਰਾ ਗੁੱਸਾ, ਮੇਰੀ ਖੁਸ਼ੀ, ਸਭ ਕੁਝ। ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ।"
ਭੈਰਵ ਦੇ ਰੂਪ 'ਚ ਪਰਤੇ ਪ੍ਰਭਾਸ, ਅਦਾਕਾਰ ਦੇ ਜਨਮਦਿਨ 'ਤੇ 'ਕਲਕੀ 2898 ਏਡੀ 2' ਦੇ ਨਿਰਮਾਤਾਵਾਂ ਨੇ ਦਿਖਾਈ ਝਲਕ
NEXT STORY